19 ਅਗਸਤ 2024 : (Gathiya Symptoms in Child)। ਮੀਂਹ ਪੈਣ ਨਾਲ ਮੌਸਮ ਠੰਢਾ ਹੋ ਜਾਂਦਾ ਹੈ। ਇਸ ਕਾਰਨ ਮਰੀਜ਼ਾਂ ‘ਚ ਜੋੜਾਂ ਦੇ ਦਰਦ ਦੀ ਸਮੱਸਿਆ ਵਧ ਜਾਂਦੀ ਹੈ। ਗਠੀਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਕਿਸੇ ਨੂੰ ਵੀ ਹੋ ਸਕਦਾ ਹੈ। ਹਰੇਕ ਸ਼੍ਰੇਣੀ ‘ਚ ਗਠੀਏ ਦੀਆਂ ਵੱਖ-ਵੱਖ ਕਿਸਮਾਂ ਹੋ ਸਕਦੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਗਠੀਏ ਦੀਆਂ 100 ਤੋਂ ਵੱਧ ਕਿਸਮਾਂ ਹਨ। ਹਰ ਕਿਸੇ ਦਾ ਇਲਾਜ ਵੀ ਵੱਖਰਾ ਹੁੰਦਾ ਹੈ। ਇਸ ਲਈ ਗਠੀਏ ਦੇ ਮਾਮਲੇ ‘ਚ ਪਹਿਲਾਂ ਇਸਦੀ ਕਿਸਮ ਨੂੰ ਜਾਣਨਾ ਜ਼ਰੂਰੀ ਹੈ.
ਕਿਉਂ ਹੁੰਦਾ ਹੈ ਗਠੀਆ?
ਦਰਅਸਲ ਇਸ ਮੌਸਮ ‘ਚ ਜੋੜਾਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਜੋੜਾਂ ‘ਚ ਖ਼ੂਨ ਦਾ ਪ੍ਰਵਾਹ ਢੰਗ ਨਾਲ ਨਹੀਂ ਹੁੰਦਾ। ਜੇਕਰ ਮਰੀਜ਼ ਨਿਯਮਿਤ ਤੌਰ ‘ਤੇ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਦਾ ਸੇਵਨ ਕਰਦਾ ਹੈ ਤਾਂ ਠੰਢ ਵਿਚ ਵੀ ਦਰਦ ਨਹੀਂ ਵਧੇਗਾ। ਦਵਾਈ ਲੈਣ ਨਾਲ ਗਠੀਆ ਕੰਟਰੋਲ ‘ਚ ਰਹਿੰਦਾ ਹੈ।
ਗਠੀਏ ਦੀਆਂ ਕਈ ਕਿਸਮਾਂ ਬੱਚਿਆਂ ‘ਚ ਵੀ ਹੁੰਦੀਆਂ ਹਨ। ਇਸ ਦੇ ਮੁੱਖ ਕਾਰਨ ਇਨਫੈਕਸ਼ਨ, ਡੇਂਗੂ, ਕੋਵਿਡ, ਵਾਇਰਲ ਤੇ ਮਿਲਾਵਟੀ ਭੋਜਨ ਹਨ।
ਗਠੀਏ ਦੇ ਮੁੱਖ ਲੱਛਣ
ਜੋੜਾਂ ਦਾ ਦਰਦ
ਕਠੋਰਤਾ – ਦਰਦ ਦੇ ਨਾਲ ਸੋਜ
ਮੂੰਹ ‘ਚ ਲਗਾਤਾਰ ਛਾਲੇ ਹੋਣਾ
ਵਾਲ ਝੜਨਾ
ਸਕਿਨ ‘ਤੇ ਲਾਲ ਨਿਸ਼ਾਨ
ਕਮਜ਼ੋਰੀ ਆਉਣੀ
ਜੋੜਾਂ ਦੇ ਦਰਦ ਦੇ ਨਾਲ ਵਾਰ-ਵਾਰ ਬੁਖਾਰ
ਕੀ ਕਹਿੰਦੇ ਹਨ ਮਾਹਰ
ਗਠੀਏ ਦੇ ਮਾਹਿਰ ਸੌਰਵ ਮਾਲਵੀਆ ਅਨੁਸਾਰ ਜੇਕਰ ਅਜਿਹੇ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਜੋ ਗਠੀਏ ਦੀ ਕਿਸਮ ਦਾ ਪਤਾ ਲਗਾਇਆ ਜਾ ਸਕੇ ਅਤੇ ਇਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਾਂਚ ਵੀ ਜ਼ਰੂਰੀ ਹੈ ਤਾਂ ਜੋ ਇਲਾਜ ਵਧੀਆ ਤਰੀਕੇ ਨਾਲ ਸ਼ੁਰੂ ਹੋ ਸਕੇ। ਇਸ ਬਿਮਾਰੀ ਵਿਚ ਦਵਾਈਆਂ ਦੇ ਨਾਲ-ਨਾਲ ਕਸਰਤ ਵੀ ਜ਼ਰੂਰੀ ਹੈ।