Today’s date in Punjabi is:
19 ਅਗਸਤ 2024 : ਅਸੀਂ ਸਾਰੇ ਜਾਣਦੇ ਹਾਂ ਕਿ ਬਗੀਚੇ ਜਾਂ ਦੁਕਾਨ ਤੋਂ ਫਲ ਤੇ ਸਬਜ਼ੀਆਂ (fruit and vegetables) ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਵਰਤਣਾ ਚਾਹੀਦਾ ਹੈ ਪਰ ਇਨ੍ਹਾਂ ਨੂੰ ਧੋਣ ਦਾ ਸਹੀ ਤਰੀਕਾ ਬਹੁਤ ਘੱਟ ਲੋਕ ਜਾਣਦੇ ਹਨ। ਖੁਰਾਕ ਮਾਹਿਰਾਂ ਦਾ ਕਹਿਣਾ ਹੈ ਕਿ ਫਲਾਂ ਤੇ ਸਬਜ਼ੀਆਂ ਨੂੰ ਖਾਣ ਜਾਂ ਤਿਆਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣ ਨਾਲ ਇਨ੍ਹਾਂ ‘ਚੋਂ ਗੰਦਗੀ ਦੂਰ ਹੋ ਜਾਂਦੀ ਹੈ ਤੇ ਕਈ ਬਿਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖੇਤਾਂ ਤੋਂ ਸਾਡੀ ਰਸੋਈ ਤੱਕ ਪਹੁੰਚਣ ਵਾਲੀਆਂ ਸਬਜ਼ੀਆਂ ਅਤੇ ਫਲ ਕਈ ਤਰ੍ਹਾਂ ਦੇ ਰੋਗਾਣੂਆਂ ਨਾਲ ਦੂਸ਼ਿਤ ਹੋ ਸਕਦੇ ਹਨ ਜਿਨ੍ਹਾਂ ਵਿੱਚ ਲਿਸਟੀਰੀਆ, ਈ. ਕੋਲੀ, ਸਾਲਮੋਨੇਲਾ ਦੇ ਨਾਲ-ਨਾਲ ਹੈਪੇਟਾਈਟਸ ਏ ਅਤੇ ਨੋਰੋਵਾਇਰਸ ਸ਼ਾਮਲ ਹਨ। ਉਹਨਾਂ ਨੂੰ ਹਟਾਉਣ ਲਈ, ਠੰਡੇ ਅਤੇ ਸਾਫ਼ ਪਾਣੀ ਨਾਲ ਧੋਵੋ। ਇਨ੍ਹਾਂ ਕੀਟਾਣੂਆਂ ਨੂੰ ਚੱਲਦੇ ਪਾਣੀ ਨਾਲ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ।
ਫਲਾਂ ਤੇ ਸਬਜ਼ੀਆਂ ਨੂੰ ਧੋਣ ਲਈ ਇਨ੍ਹਾਂ ਟਿਪਸਾਂ ਨੂੰ ਅਪਣਾਓ
ਸਬਜ਼ੀਆਂ ਤੇ ਫਲਾਂ ਨੂੰ ਧੋਣ ਲਈ ਇੱਕ ਵੱਡਾ ਭਾਂਡਾ ਲਓ। ਇਸ ਵਿਚ ਪਾਣੀ ਮਿਲਾ ਕੇ ਫਲਾਂ ਅਤੇ ਸਬਜ਼ੀਆਂ ਨੂੰ ਦੋ ਤੋਂ ਪੰਜ ਮਿੰਟ ਲਈ ਛੱਡ ਦਿਓ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਫਲਾਂ ਅਤੇ ਸਬਜ਼ੀਆਂ ਨੂੰ ਧੋਣ ਤੋਂ ਪਹਿਲਾਂ ਭਿੱਜਣ ਨਾਲ ਉਨ੍ਹਾਂ ਵਿੱਚ ਬੈਕਟੀਰੀਆ ਦੀ ਗਿਣਤੀ ਕਾਫ਼ੀ ਘੱਟ ਜਾਂਦੀ ਹੈ।
ਫਿਰ ਟੂਟੀ ਨੂੰ ਚਾਲੂ ਕਰੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ।
ਇਸ ਨਾਲ ਉਨ੍ਹਾਂ ‘ਚੋਂ ਬੈਕਟੀਰੀਆ ਅਤੇ ਫੰਗਸ ਆਸਾਨੀ ਨਾਲ ਦੂਰ ਹੋ ਜਾਂਦੇ ਹਨ।
ਇਨ੍ਹਾਂ ਨੂੰ ਪਹਿਲਾਂ ਧੋ ਕੇ ਨਾ ਰੱਖੋ, ਸਗੋਂ ਵਰਤੋਂ ਤੋਂ ਪਹਿਲਾਂ ਹੀ ਧੋਵੋ। ਇਨ੍ਹਾਂ ਨੂੰ ਪਹਿਲਾਂ ਧੋਣ ਨਾਲ ਉਨ੍ਹਾਂ ‘ਤੇ ਦੁਬਾਰਾ ਗੰਦਗੀ ਜਮ੍ਹਾ ਹੋ ਜਾਂਦੀ ਹੈ ਅਤੇ ਨਮੀ ਕਾਰਨ ਇਹ ਜਲਦੀ ਖਰਾਬ ਵੀ ਹੋ ਜਾਂਦੇ ਹਨ।
ਫਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਕਰੋ ਸਟੋਰ
ਫਲਾਂ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਲਈ, ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾਓ। ਭਾਵ ਜੇ ਮੀਂਹ ਜਾਂ ਕਿਸੇ ਹੋਰ ਕਾਰਨ ਸਬਜ਼ੀਆਂ ਗਿੱਲੀਆਂ ਹੋ ਗਈਆਂ ਹਨ ਤਾਂ ਪਹਿਲਾਂ ਉਨ੍ਹਾਂ ਦਾ ਪਾਣੀ ਸੁਕਾ ਲਓ। ਇਨ੍ਹਾਂ ਨੂੰ ਕਾਗਜ਼ ਦੇ ਤੌਲੀਏ ‘ਤੇ ਰੱਖੋ ਅਤੇ ਇਸ ਨਾਲ ਪੂੰਝੋ।