(Neeraj Chopra vs Arshad Nadeem)। ਪਾਕਿਸਤਾਨੀ ਅਥਲੀਟ ਅਰਸ਼ਦ ਨਦੀਮ ਪੈਰਿਸ ਓਲੰਪਿਕ (Paris Olympics 2024) ‘ਚ ਸੋਨ ਤਮਗਾ (Gold Medal) ਜਿੱਤਣ ਤੋਂ ਬਾਅਦ ਸੁਰਖੀਆਂ ‘ਚ ਹੈ। ਖਾਸ ਕਰ ਕੇ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਤੋਹਫ਼ਿਆਂ ਦੀਆਂ ਖ਼ਬਰਾਂ ਭਾਰਤ ਤਕ ਪਹੁੰਚ ਰਹੀਆਂ ਹਨ।
ਓਲੰਪਿਕ ‘ਚ ਵਿਅਕਤੀਗਤ ਤਮਗਾ ਜਿੱਤਣ ਵਾਲਾ ਪਾਕਿਸਤਾਨ ਦਾ ਪਹਿਲਾ ਅਥਲੀਟ ਬਣਨ ਤੋਂ ਬਾਅਦ ਅਰਸ਼ਦ ਨੂੰ ਉਸਦੇ ਸਹੁਰਾ ਪਰਿਵਾਰ ਨੇ ਮੱਝ ਭੇਟ ਕੀਤੀ ਸੀ। ਉਂਝ ਅਰਸ਼ਦ ਪਾਕਿਸਤਾਨ ਦੇ ਜੀਤ ਇਲਾਕੇ ‘ਚ ਰਹਿੰਦਾ ਹੈ, ਉਥੇ ਮੱਝਾਂ ਤੋਹਫੇ ‘ਚ ਦੇਣ ਦੀ ਪਰੰਪਰਾ ਹੈ।
ਹੁਣ ਇਸ ‘ਤੇ ਭਾਰਤੀ ਐਥਲੀਟ ਨੀਰਜ ਚੋਪੜਾ ਨੂੰ ਸਵਾਲ ਪੁੱਛਿਆ ਗਿਆ। ਇਕ ਸ਼ੋਅ ਦੌਰਾਨ ਨੀਰਜ ਨੇ ਕਿਹਾ ਕਿ ਅਜੀਬ ਤੋਹਫੇ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ‘ਚ ਵੀ ਅਜਿਹਾ ਹੁੰਦਾ ਹੈ।
ਨੀਰਜ ਚੋਪੜਾ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਸੇ ਨੇ ਉਨ੍ਹਾਂ ਨੂੰ 10 ਕਿਲੋ ਘਿਓ ਤੇ ਕਿਸੇ ਨੇ 50 ਕਿਲੋ ਘਿਓ ਗਿਫਟ ਕੀਤਾ ਸੀ। ਕਿਸੇ ਨੇ ਤਾਂ ਲੱਡੂ ਦਿੱਤੇ ਸਨ। ਨੀਰਜ ਮੁਤਾਬਕ ਇਹ ਸਾਡੇ ਦੇਸ਼ ਦੇ ਲੋਕਾਂ ਦਾ ਪਿਆਰ ਹੈ।
ਨੀਰਜ ਨੇ ਦੱਸਿਆ ਕਿ ਖਿਡਾਰੀਆਂ ਨੂੰ ਲੈ ਕੇ ਲੋਕਾਂ ‘ਚ ਸੱਟੇਬਾਜ਼ੀ ਚੱਲ ਰਹੀ ਹੈ।
ਕੋਈ ਕਹਿੰਦਾ ਹੈ ਕਿ ਜੇ ਨੀਰਜ ਜਿੱਤ ਗਿਆ ਤਾਂ ਮੈਂ ਉਸਨੂੰ 50 ਕਿਲੋ ਘਿਓ ਦੇਵਾਂਗਾ।
ਇਹ ਗੱਲਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾਂ। ਕਬੱਡੀ ਤੇ ਕੁਸ਼ਤੀ ‘ਚ ਵੀ ਅਜਿਹਾ ਹੁੰਦਾ ਹੈ।
ਸਾਹਮਣੇ ਵਾਲਾ ਵਿਅਕਤੀ ਘਿਓ ਦਾ ਤੋਹਫਾ ਦਿੰਦਾ ਹੈ ਤਾਂ ਜੋ ਅਸੀਂ ਆਪਣੀ ਤਾਕਤ ਨੂੰ ਹੋਰ ਵਧਾ ਸਕੀਏ।
ਪਹਿਲਵਾਨਾਂ ਅਤੇ ਕਬੱਡੀ ਖਿਡਾਰੀਆਂ ਨੂੰ ਤੋਹਫੇ ਵਜੋਂ ਬਲੇਟ ਜਾਂ ਟਰੈਕਟਰ ਦਿੱਤੇ ਜਾਂਦੇ ਹਨ।
ਮਰੀਅਮ ਨੇ ਗਿਫਟ ਕੀਤੀ PAK-92.97 ਨੰਬਰ ਵਾਲੀ ਕਾਰ
ਅਰਸ਼ਦ ਨਦੀਮ ‘ਤੇ ਤੋਹਫ਼ਿਆਂ ਦੀ ਬਾਰਿਸ਼ ਹੋ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੇ ਆਜ਼ਾਦੀ ਦਿਵਸ ਯਾਨੀ 14 ਅਗਸਤ ਨੂੰ ਅਰਸ਼ਦ ਨੂੰ 15 ਕਰੋੜ ਰੁਪਏ (ਪਾਕਿਸਤਾਨੀ ਰੁਪਏ) ਦਾ ਚੈੱਕ ਸੌਂਪਿਆ ਸੀ। ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਅਰਸ਼ਦ ਨੂੰ ਹੌਂਡਾ ਸਿਵਿਕ ਕਾਰ ਗਿਫਟ ਕੀਤੀ ਸੀ, ਜਿਸ ਦਾ ਨੰਬਰ PAK – 92.97 ਸੀ। ਅਰਸ਼ਦ ਨੇ 92.97 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤਿਆ ਸੀ।