15 ਅਗਸਤ 2024 : ਪੰਜਾਬੀ ਸੰਗੀਤ ਜਗਤ ਦੇ ਚਰਚਿਤ ਫਨਕਾਰਾਂ ‘ਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਗਾਇਕਾ ਮਨਲੀਨ ਰੇਖੀ, ਜਿੰਨ੍ਹਾਂ ਵੱਲੋਂ ਅਪਣੀ ਪਹਿਲੀ ਐਲਬਮ ‘ਫੋਕ ਡਿਜ਼ਾਇਰਜ਼ ਵੋਲ 1’ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਦੁਆਰਾ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉੱਪਰ ਜਾਰੀ ਕੀਤਾ ਜਾਵੇਗਾ।

ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਅਪਣੀਆਂ ਬਹੁ-ਕਲਾਵਾਂ ਦਾ ਲੋਹਾ ਮੰਨਵਾ ਰਹੀ ਇਸ ਪ੍ਰਤਿਭਾਵਾਨ ਗਾਇਕਾ ਨੇ ਅਪਣੇ ਉਕਤ ਸੰਗੀਤਕ ਪ੍ਰੋਜੈਕਟ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਰਾਤਨ ਪੰਜਾਬ ਦੀਆਂ ਅਸਲ ਵੰਨਗੀਆਂ ਦੀ ਤਰਜ਼ਮਾਨੀ ਕਰਦੀ ਗਾਇਕੀ ਅਤੇ ਸੰਗੀਤ ਦਾ ਅਸਰ ਅਤੇ ਵਜ਼ੂਦ ਅੱਜ ਵੀ ਜਿਓ ਦਾ ਤਿਓ ਕਾਇਮ ਹੈ, ਜਿਸ ਦੇ ਰੰਗਾਂ ਨੂੰ ਹੋਰ ਉਭਾਰਨ ਲਈ ਹੀ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਐਲਬਮ, ਜਿਸ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਗੀਤ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਤੱਕ ਨੂੰ ਅਪਣੀਆਂ ਜੜ੍ਹਾਂ ਨਾਲ ਮੁੜ ਜੋੜਨ ਅਤੇ ਕਿਸੇ ਸਮੇਂ ਅਪਣਤੱਵ ਭਰੇ ਆਪਸੀ ਰਿਸ਼ਤਿਆਂ ਦੀ ਟੁੱਟ ਰਹੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ।

ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗੀਤਾਂ ਨੂੰ ਲੈ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਇਸ ਬਾਕਮਾਲ ਗਾਇਕਾ ਅਨੁਸਾਰ ਕਮਰਸ਼ਿਅਲ ਗਾਇਨ ਦੌਰ ਦਾ ਹਿੱਸਾ ਹੋਣ ਦੇ ਬਾਵਜ਼ੂਦ ਉਸ ਦਾ ਗਾਇਕੀ ਪੈਟਰਨ ਹਮੇਸ਼ਾ ਅਲਹਦਾ ਅਤੇ ਮਿਆਰੀ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਤੱਕ ਰਿਲੀਜ਼ ਹੋਏ ਉਸ ਦੇ ਹਰ ਗਾਣੇ ਅਤੇ ਮਿਊਜ਼ਿਕ ਵੀਡੀਓ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰੇ ਅਤੇ ਸਲਾਹੁਤਾ ਨਾਲ ਨਿਵਾਜਿਆ ਗਿਆ ਹੈ।

ਹਾਲ ਹੀ ਕੈਨੇਡਾ ਦਾ ਸਫ਼ਲ ਟੂਰ ਸੰਪੰਨ ਕਰ ਵਾਪਸੀ ਪਰਤੀ ਇਹ ਬਹੁ-ਪੱਖੀ ਗਾਇਕਾ ਅਤੇ ਬਿਹਤਰੀਨ ਪ੍ਰੋਫਾਰਮਰ ਵਿਦੇਸ਼ੀ ਵਿਹੜਿਆਂ ਵਿੱਚ ਵੀ ਅਪਣੀ ਧਾਂਕ ਜਮਾਉਣ ‘ਚ ਸਫ਼ਲ ਰਹੀ ਹੈ, ਜਿਸ ਵੱਲੋਂ ਗਾਏ ਅਤੇ ਜਾਰੀ ਕੀਤੇ ਕੁਝ ਮਕਬੂਲ ਗੀਤਾਂ ਵੱਲ ਝਾਤ ਮਾਰੀਏ ਤਾਂ ਇੰਨ੍ਹਾਂ ਵਿੱਚ ‘3600 ਸਿਆਪੇ’, ‘ਹਾਈਵੇ’, ‘ਜਜ਼ਬਾਤ’, ‘ਖਾਬ’ ਆਦਿ ਸ਼ਾਮਿਲ ਰਹੇ ਹਨ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।