15 ਅਗਸਤ 2024 : ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਪੀਆਰ ਸ੍ਰੀਜੇਸ਼ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀਜੇਸ਼ ਨੇ ‘ਆਧੁਨਿਕ ਭਾਰਤੀ ਹਾਕੀ ਦੇ ਭਗਵਾਨ’ ਅਖਵਾਉਣ ਦਾ ਹੱਕ ਹਾਸਲ ਕੀਤਾ ਹੈ। ਟਿਰਕੀ ਨੇ ਖੇਡ ਪ੍ਰਤੀ ਦਿੱਤੀਆਂ ਸੇਵਾਵਾਂ ਲਈ ਸ੍ਰੀਜੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਇਹ ਵਿਦਾਈ ਨਹੀਂ ਬਲਕਿ ਪੀਆਰ ਸ੍ਰੀਜੇਸ਼ ਵੱਲੋਂ 18 ਸਾਲਾਂ ’ਚ ਭਾਰਤੀ ਹਾਕੀ ’ਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਤੇ ਯੋਗਦਾਨ ਦਾ ਜਸ਼ਨ ਹੈ। ਸ੍ਰੀਜੇਸ਼ ਨੇ ਭਾਰਤੀ ਹਾਕੀ ਟੀਮ ਨੂੰ ਜੋ ਕੁਝ ਦਿੱਤਾ ਹੈ ਉਸ ਲਈ ਉਸ ਨੂੰ ਲਾਜ਼ਮੀ ਤੌਰ ’ਤੇ ‘ਆਧੁਨਿਕ ਭਾਰਤੀ ਹਾਕੀ ਦਾ ਭਗਵਾਨ’ ਕਿਹਾ ਜਾਣਾ ਚਾਹੀਦਾ ਹੈ।’