13 ਅਗਸਤ 2024 : ਤੇਜ਼ੀ ਨਾਲ ਭਰੇ ਇਸ ਜੀਵਨ ਵਿੱਚ ਅਸੀਂ ਆਪਣੇ ਲਈ ਵਕਤ ਨਹੀਂ ਕੱਢ ਪਾਉਂਦੇ। ਘਰ ਅਤੇ ਦਫ਼ਤਰ ਦੀਆਂ ਜ਼ਿਮੇਵਾਰੀਆਂ ਦਾ ਬੋਝ ਹਰ ਪਲ ਮਹਿਸੂਸ ਹੁੰਦਾ ਰਹਿੰਦਾ ਹੈ। ਜਿਸ ਕਾਰਨ ਤਣਾਅ, ਚਿੰਤਾ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ। ਵਧੇਰੇ ਤਣਾਅ,ਚਿੰਤਾ ਸਾਡੇ ਲਈ ਕਈ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਇਸ ਲਈ ਇਸ ਸਭ ਕਾਸੇ ਵਿਚ ਆਪਣੇ ਆਪ ਲਈ ਵਕਤ ਕੱਢਣਾ ਜ਼ਰੂਰੀ ਹੈ। ਆਪਣੇ ਆਪ ਲਈ ਵਕਤ ਕੱਢਕੇ ਹੀ ਤੁਸੀਂ ਆਪਣੇ ਮਾਨਸਿਕ ਬੋਝ ਤੇ ਉਲਝਣਾ ਤੋਂ ਛੁਟਕਾਰਾ ਪਾ ਸਕਦੇ ਹੋ।
ਜੇਕਰ ਤੁਸੀਂ ਆਪਣੇ ਮਨ ਨੂੰ ਡੀਟੌਕਸ ਕਰਨਾ ਚਾਹੁੰਦੇ ਹੋ, ਭਾਵ ਕੇ ਚਿੰਤਾ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਨਿਯਮਿਤ ਰੂਪ ਵਿਚ ਯੋਗ ਅਭਿਆਸ ਕਰ ਸਕਦੇ ਹੋ। ਕੁਝ ਯੋਗ ਆਸਨ ਅਜਿਹੇ ਹਨ, ਜੋ ਸਾਡੀ ਮਾਨਸਿਕ ਸਿਹਤ ਲਈ ਬਹੁਤ ਚੰਗੇ ਹਨ। ਇਨ੍ਹਾਂ ਨੂੰ ਨਿਯਮਿਤ ਰੂਪ ਵਿਚ ਕਰਨ ਨਾਲ ਤੁਹਾਡਾ ਮਨ ਖ਼ੁਸ਼ ਤੇ ਚਿੰਤਾਮੁਕਤ ਹੋ ਜਾਵੇਗਾ।
ਮਨ ਡੀਟੌਕਟ ਕਰਨ ਲਈ ਯੋਗ ਆਸਨ
ਸ਼ਵਾਸਨ (Corpse Pose)
ਨਿਯਮਿਤ ਰੂਪ ਵਿਚ ਸ਼ਵਾਸਨ ਕਰਨ ਨਾਲ ਤਣਾਅ ਘੱਟ ਹੁੰਦਾ ਹੈ। ਇਸਦਾ ਲਗਾਤਰਾ ਅਭਿਆਸ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਤੁਸੀਂ ਖ਼ੁਸ਼ ਰਹਿੰਦੇ ਹੋ। ਮਨ ਦੇ ਨਾਲ ਨਾਲ ਇਹ ਤੁਹਾਡੇ ਸਰੀਰ ਨੂੰ ਵੀ ਆਰਾਮ ਦਿੰਦਾ ਹੈ। ਸਵੇਰੇ ਇਸ ਆਸਨ ਨੂੰ ਕਰਨ ਤੋਂ ਬਾਅਦ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰੋਗੇ। ਤੁਹਾਡਾ ਕੰਮ ਕਰਨ ਵਿਚ ਮਨ ਵੱਧ ਲੱਗੇਦਾ।
ਬਾਲਾਸਨ (Child’s Pose)
ਜੇਕਰ ਤੁਹਾਡਾ ਮਨ ਠੀਕ ਮਹਿਸੂਸ ਨਹੀਂ ਕਰ ਰਿਹਾ ਜਾਂ ਫਿਰ ਤੁਸੀਂ ਕਿਸੇ ਚਿੰਤਾ ਵਿਚ ਹੋ, ਤਾਂ ਬਾਲਾਸਨ ਤੁਹਾਡੇ ਮਨ ਲਈ ਚੰਗਾ ਵਿਕਲਪ ਹੋ ਸਕਦਾ ਹੈ। ਇਹ ਆਸਨ ਮਾਨਸਿਕ ਤਣਾਅ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਆਸਨ ਵਿਚ ਤੁਸੀਂ ਆਪਣੇ ਸਾਹ ਨੂੰ ਕੰਟਰੌਲ ਕਰਨਾ ਹੁੰਦਾ ਹੈ। ਇਸ ਨੂੰ ਕਰਨ ਲਈ ਸਰੀਰ ਨੂੰ ਫਰਸ਼ ਉੱਤੇ ਅੱਗੇ ਵੱਲ ਝੁਕਾਓ ਅਤੇ ਲੰਮਾ ਸਾਹ ਲਓ।
ਵਿਪਰੀਤ ਕਰਨੀ ਆਸਨ (Legs-Up-The-Wall Pose)
ਵਿਪਰੀਤ ਕਰਨੀ ਆਸਨ ਨੂੰ ਸਾਡੇ ਮਨ ਦੇ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਆਸਨ ਨੂੰ ਨਿਯਮਿਤ ਰੂਪ ਵਿਚ ਕਰਨ ਨਾਲ ਦਿਮਾਗ਼ ਬਿਹਤਰ ਕੰਮ ਕਰਦਾ ਹੈ ਅਤੇ ਮਨ ਸ਼ਾਤ ਰਹਿੰਦਾ ਹੈ। ਇਹ ਯੋਗ ਆਸਨ ਮਾਨਸਿਕ ਤਣਾਅ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਇਸਨੂੰ ਕਰਨ ਲਈ ਆਪਣੀਆਂ ਲੱਤਾਂ ਨੂੰ ਕੱਦ ਦਾ ਸਹਾਰਾ ਦੇ ਕੇ ਉੱਪਰ ਵੱਲ ਨੂੰ ਚੁੱਕੋ। ਇਸ ਨਾਲ ਤੁਹਾਡੇ ਖੂਨ ਦਾ ਪ੍ਰਵਾਹ ਲੱਤਾਂ ਤੋਂ ਦਿਮਾਗ਼ ਵੱਲ ਨੂੰ ਹੋ ਜਾਵੇਗਾ।
ਅਨੁਲੋਮ-ਵਿਲੋਮ ਪ੍ਰਾਣਾਯਾਮ (Alternate Nostril Breathing)
ਇਹ ਯੋਗ ਆਸਨ ਸਾਡੀ ਸਾਹ ਪ੍ਰਕਿਰਿਆ ਨਾਲ ਸੰਬੰਧਿਤ ਹੈ। ਇਸਨੂੰ ਨਿਯਮਿਤ ਰੂਪ ਵਿਚ ਕਰਨਾ ਸਾਡੀ ਮਾਨਸਿਕ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਇਹ ਸਾਡੇ ਮਨ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦਾ ਹੈ। ਜਿਸ ਕਾਰਨ ਸਾਡਾ ਮਨ ਖ਼ੁਸ਼ ਰਹਿੰਦਾ ਹੈ।