13 ਅਗਸਤ 2024 : Habits which can cause Fatty Liver : ਫੈਟੀ ਲਿਵਰ ਅਜਿਹੀ ਸਮੱਸਿਆ ਹੈ ਜਿਸ ਦੇ ਮਾਮਲੇ ਨੌਜਵਾਨਾਂ ‘ਚ ਅਕਸਰ ਦੇਖੇ ਜਾਂਦੇ ਹਨ। ਲਿਵਰ ਨਾਲ ਜੁੜੀ ਇਸ ਸਮੱਸਿਆ ‘ਚ ਲਿਵਰ ‘ਚ ਫੈਟ ਜਮ੍ਹਾਂ ਹੋ ਜਾਂਦੀ ਹੈ। ਇਸ ਕਾਰਨ ਲਿਵਰ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ ਤੇ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਲਿਵਰ ਸੋਰਾਇਸਿਸ ਤੇ ਲਿਵਰ ਸਕਾਰਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਉਨ੍ਹਾਂ ਆਦਤਾਂ ਵੱਲ ਧਿਆਨ ਦੇਈਏ ਜੋ ਫੈਟੀ ਲਿਵਰ ਦਾ ਕਾਰਨ ਬਣ ਸਕਦੀਆਂ ਹਨ। ਇਸ ਲੇਖ ਵਿਚ ਅਸੀਂ ਉਨ੍ਹਾਂ ਆਦਤਾਂ ਬਾਰੇ ਜਾਣਾਂਗੇ…
ਗੈਰ-ਸਿਹਤਮੰਦ ਭੋਜਨ (Unhealthy Foods) : ਭੋਜਨ ‘ਚ ਪ੍ਰੋਸੈਸਡ ਫੂਡ, ਜੰਕ ਫੂਡ, ਜ਼ਿਆਦਾ ਖੰਡ ਤੇ ਗੈਰ-ਸਿਹਤਮੰਦ ਫੈਟ ਦੀ ਜ਼ਿਆਦਾ ਮਾਤਰਾ ਕਾਰਨ ਲਿਵਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਭੋਜਨ ਲਿਵਰ ‘ਚ ਚਰਬੀ ਜਮ੍ਹਾਂ ਕਰਦੇ ਹਨ, ਜਿਸ ਕਾਰਨ ਫੈਟੀ ਲਿਵਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਚਿਪਸ, ਪੀਜ਼ਾ, ਬੇਕਨ ਆਦਿ ਬਹੁਤ ਜ਼ਿਆਦਾ ਖਾਂਦੇ ਹੋ ਤਾਂ ਇਨ੍ਹਾਂ ਦਾ ਸੇਵਨ ਘੱਟ ਕਰੋ। ਇਨ੍ਹਾਂ ਦੀ ਬਜਾਏ ਸਾਬਤ ਅਨਾਜ, ਫਲ, ਸਬਜ਼ੀਆਂ, ਦਹੀਂ, ਲੀਨ ਪ੍ਰੋਟੀਨ ਆਦਿ ਨੂੰ ਸ਼ਾਮਲ ਕਰੋ। ਸਨੈਕਿੰਗ ਲਈ ਵੀ ਸਿਹਤਮੰਦ ਚੀਜ਼ਾਂ ਖਾਓ ਜਿਵੇਂ ਓਟਸ, ਪੌਪ ਕੌਰਨ, ਮੂੰਗਫਲੀ ਆਦਿ।
ਆਲਸ ਭਰੀ ਜ਼ਿੰਦਗੀ : ਅੱਜਕੱਲ੍ਹ ਜ਼ਿਆਦਾਤਰ ਲੋਕ ਆਲਸੀ ਜੀਵਨਸ਼ੈਲੀ ਜੀਉਂਦੇ ਹਨ। ਲੰਬੇ ਸਮੇਂ ਤਕ ਇੱਕੋ ਥਾਂ ਬੈਠਣਾ, ਕਸਰਤ ਨਾ ਕਰਨਾ, ਘਰ ‘ਚ ਹੀ ਬੈਠੇ ਰਹਿਣਾ, ਇਹ ਸਭ ਆਲਸ ਭਰੀ ਜ਼ਿੰਦਗੀ ਦੀਆਂ ਉਦਾਹਰਣਾਂ ਹਨ। ਇਨ੍ਹਾਂ ਕਰਕੇ ਵੀ ਲਿਵਰ ਖਰਾਬ ਹੋ ਸਕਦਾ ਹੈ। ਇਸ ਲਈ ਐਕਟਿਵ ਰਹਿਣ ਦੀ ਕੋਸ਼ਿਸ਼ ਕਰੋ। ਕਸਰਤ ਕਰੋ, ਆਉਣ-ਜਾਣ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰੋ, ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ ਆਦਿ।
ਮੋਟਾਪਾ (Obesity) : ਜ਼ਿਆਦਾ ਭਾਰ ਹੋਣ ਦੀ ਵਜ੍ਹਾ ਨਾਲ ਜਾਂ ਪੇਟ ਨੇੜੇ ਜ਼ਿਆਦਾ ਫੈਟ ਹੋਣ ਕਾਰਨ ਵੀ ਫੈਟੀ ਲਿਵਰ ਹੋ ਸਕਦਾ ਹੈ। ਇਸ ਕਾਰਨ ਸੋਜ਼ਿਸ਼ ਵਧਦੀ ਹੈ ਤੇ ਲਿਵਰ ‘ਚ ਫੈਟ ਜਮ੍ਹਾਂ ਹੋਣ ਲਗਦੀ ਹੈ। ਇਸ ਲਈ ਹੈਲਦੀ ਵਜ਼ਨ ਮੈਂਟੇਨ ਕਰਨਾ ਕਾਫੀ ਜ਼ਰੂਰੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡਾ ਵਜ਼ਨ ਹੈਲਦੀ ਹੋਵੇ। ਇਸ ਦੇ ਲਈ ਡਾਈਟ ‘ਚ ਸੁਧਾਰ ਤੇ ਐਕਸਰਸਾਈਜ਼ ਜ਼ਰੂਰੀ ਹੈ।
ਸ਼ਰਾਬ ਪੀਣਾ (Alocohal) : ਸ਼ਰਾਬ ਲਿਵਰ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਸ਼ਰਾਬ ਪੀਣ ਨਾਲ ਲਿਵਰ ‘ਚ ਫੈਟ ਜਮ੍ਹਾਂ ਹੋਣ ਲਗਦੀ ਹੈ ਜਿਸ ਕਾਰਨ ਚਰਬੀ ਲਿਵਰ ਤੇ ਇੱਥੋਂ ਤਕ ਕਿ ਲਿਵਰ ਕੈਂਸਰ ਵੀ ਹੋ ਸਕਦਾ ਹੈ। ਇਸ ਲਈ ਸ਼ਰਾਬ ਬਿਲਕੁਲ ਨਾ ਪੀਓ।
ਬਹੁਤ ਜ਼ਿਆਦਾ ਮਿੱਠਾ ਖਾਣਾ : ਮਿੱਠਾ ਤੁਹਾਡੇ ਲਿਵਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਚੀਨੀ ਵਾਲਾ ਖਾਣਾ ਖਾਣ ਨਾਲ ਫੈਟੀ ਲਿਵਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਚਾਕਲੇਟ, ਪੇਸਟਰੀ, ਕੇਕ, ਕੋਲਡ ਡਰਿੰਕਸ ਆਦਿ ਬਹੁਤ ਜ਼ਿਆਦਾ ਖਾਂਦੇ-ਪੀਂਦੇ ਹੋ ਤਾਂ ਤੁਹਾਨੂੰ ਉਨ੍ਹਾਂ ਫੂ਼ਡਡ਼ ਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਸਿਹਤਮੰਦ ਖਾਣ ‘ਤੇ ਧਿਆਨ ਦੇਣਾ ਚਾਹੀਦਾ ਹੈ।
ਖਾਣੇ ਦਾ ਅਨਿਯਮਿਤ ਸਮਾਂ – ਬਹੁਤ ਸਾਰੇ ਲੋਕ ਇੱਕੋ ਸਮੇਂ ‘ਤੇ ਖਾਣਾ ਨਹੀਂ ਖਾਂਦੇ। ਕਈ ਵਾਰ ਉਹ ਘੰਟਿਆਂਬੱਧੀ ਭੁੱਖੇ ਰਹਿੰਦੇ ਹਨ ਤੇ ਕਈ ਵਾਰ ਉਹ ਥੋੜ੍ਹੇ ਸਮੇਂ ‘ਚ ਭੋਜਨ ਕਰ ਲੈਂਦੇ ਹਨ। ਅਜਿਹਾ ਕਰਨ ਨਾਲ ਲਿਵਰ ਨੂੰ ਨੁਕਸਾਨ ਹੁੰਦਾ ਹੈ। ਲੰਬੇ ਸਮੇਂ ਤਕ ਖਾਣਾ ਨਾ ਖਾਣ ਕਾਰਨ ਤੁਸੀਂ ਬਾਅਦ ਵਿਚ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹੋ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖਣ ਲਈ, ਤੁਹਾਨੂੰ ਖਾਣ ਲਈ ਸਹੀ ਸਮੇਂ ਦੀ ਚੋਣ ਕਰਨੀ ਚਾਹੀਦੀ ਹੈ।