12 ਅਗਸਤ 2024 : ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (Life Insurance Corporation) ਮੌਜੂਦਾ ਵਿੱਤੀ ਸਾਲ 2024-25 ‘ਚ ਸ਼ੇਅਰ ਬਾਜ਼ਾਰ ‘ਚ ਵੱਡੀ ਪੂੰਜੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਐਲਆਈਸੀ ਦੇ ਐਮਡੀ ਅਤੇ ਸੀਈਓ ਸਿਧਾਰਥ ਮੋਹੰਤੀ ਨੇ ਕਿਹਾ ਹੈ ਕਿ ਕੰਪਨੀ ਚਾਲੂ ਵਿੱਤੀ ਸਾਲ ਦੌਰਾਨ ਸ਼ੇਅਰਾਂ ਵਿੱਚ ਲਗਭਗ 1.30 ਲੱਖ ਕਰੋੜ ਰੁਪਏ ਦੇ ਨਵੇਂ ਨਿਵੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ।

ਐਲਆਈਸੀ (Life Insurance Corporation) ਨੇ ਵਿੱਤੀ ਸਾਲ 2024-25 ਵਿੱਚ ਅਪ੍ਰੈਲ-ਜੂਨ ਦੌਰਾਨ ਸ਼ੇਅਰਾਂ ਵਿੱਚ ਲਗਭਗ 38,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਇਹ ਰਕਮ 23,300 ਕਰੋੜ ਰੁਪਏ ਸੀ।

ਪਹਿਲੀ ਤਿਮਾਹੀ ‘ਚ ਇਕੁਇਟੀ ਬਾਜ਼ਾਰ ‘ਚ ਨਿਵੇਸ਼ ਤੋਂ 15,500 ਕਰੋੜ ਰੁਪਏ ਦਾ ਲਾਭ
ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ, ਐਲਆਈਸੀ ਨੇ ਸ਼ੇਅਰ ਬਾਜ਼ਾਰਾਂ ਵਿੱਚ ਆਪਣੇ ਨਿਵੇਸ਼ਾਂ ਤੋਂ 15,500 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ। ਤਿਮਾਹੀ ਆਧਾਰ ‘ਤੇ ਨਿਵੇਸ਼ ਤੋਂ ਇਸ ਦਾ ਮੁਨਾਫ਼ਾ 13.5 ਫ਼ੀਸਦੀ ਵੱਧ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।