Paris 2024 Olympics - Ceremonies - Paris 2024 Closing Ceremony - Stade de France, Saint-Denis, France - August 11, 2024. General view of flagbearers during the closing ceremony. REUTERS/Leah Millis

12 ਅਗਸਤ 2024 : ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਦੀ ਅੱਜ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ। ਇਸ ਦੌਰਾਨ ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028 ’ਚ ਅਗਲੀਆਂ ਓਲੰਪਿਕ ਖੇਡਾਂ ਹੋਣਗੀਆਂ। ਸਟੇਡ ਡੀ ਫਰਾਂਸ ਸਟੇਡੀਅਮ ’ਚ ਹੋਏ ਸਮਾਪਤੀ ਸਮਾਗਮ ਦੌਰਾਨ ਬਿਲੀ ਐਲਿਸ਼, ਸਨੂਪ ਡੌਗ ਅਤੇ ਰੈੱਡ ਹੌਟ ਚਿਲੀ ਪੈਪਰਜ਼ ਨੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਦਿੱਤੀਆਂ। ਸਟੇਡੀਅਮ ’ਚ ਮੌਜੂਦ 75 ਹਜ਼ਾਰ ਦਰਸ਼ਕਾਂ ਅੱਗੇ ਝੰਡਾਬਰਦਾਰ ਪੀਆਰ ਸ੍ਰੀਜੇਸ਼ ਅਤੇ ਮਨੂ ਭਾਕਰ ਦੀ ਅਗਵਾਈ ਹੇਠ ਭਾਰਤੀ ਦਲ ਪਹੁੰਚਿਆ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ਹੌਸਲਾਅਫ਼ਜ਼ਾਈ ਕੀਤੀ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਹੋਰ ਹਸਤੀਆਂ ਹਾਜ਼ਰ ਸਨ। ਫਰਾਂਸ ਦਾ ਤੈਰਾਕ ਲਿਓਨ ਮਰਚੈਂਡ ਓਲੰਪਿਕ ਮਸ਼ਾਲ ਲੈ ਕੇ ਸਟੇਡੀਅਮ ’ਚ ਪਹੁੰਚਿਆ। ਅਮਰੀਕਾ ਅਤੇ ਚੀਨ ਨੇ ਸੋਨੇ ਦੇ 40-40 ਤਗ਼ਮੇ ਜਿੱਤੇ ਹਨ। ਭਾਰਤ ਨੇ ਚਾਂਦੀ ਦਾ ਇਕ ਅਤੇ ਕਾਂਸੇ ਦੇ 5 ਤਗ਼ਮੇ ਜਿੱਤੇ।

ਮੋਦੀ ਵੱਲੋਂ ਭਾਰਤੀ ਦਲ ਦੇ ਯਤਨਾਂ ਦੀ ਪ੍ਰਸ਼ੰਸਾ

ਨਵੀਂ ਦਿੱਲੀ: ਪੈਰਿਸ ਓਲੰਪਿਕ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਦਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਖਿਡਾਰੀਆਂ ਨੂੰ ਭਵਿੱਖੀ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਹਰੇਕ ਭਾਰਤੀ ਨੂੰ ਉਨ੍ਹਾਂ ’ਤੇ ਮਾਣ ਹੈ। ਮੋਦੀ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਅਜਿਹੇ ਸਮੇਂ ਜਦੋਂ ਪੈਰਿਸ ਓਲੰਪਿਕ ਦੀ ਸਮਾਪਤੀ ਹੋ ਰਹੀ ਹੈ, ਮੈਂ ਖੇਡਾਂ ਦੌਰਾਨ ਪੂਰੇ ਭਾਰਤੀ ਦਲ ਵੱਲੋਂ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕਰਦਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਰੇ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਹਰੇਕ ਭਾਰਤੀ ਨੂੰ ਉਨ੍ਹਾਂ ’ਤੇ ਮਾਣ ਹੈ। ਮੈਂ ਆਪਣੇ ਖੇਡ ਨਾਇਕਾਂ ਨੂੰ ਉਨ੍ਹਾਂ ਦੇ ਭਵਿੱਖੀ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ।’’ ਓਲੰਪਿਕ ਵਿੱਚ ਨਿਸ਼ਾਨੇਬਾਜ਼ਾਂ ਮਨੂ ਭਾਕਰ, ਸਰਬਜੋਤ ਸਿੰਘ, ਸਵਪਨਿਲ ਕੁਸਾਲੇ, ਪਹਿਲਵਾਨ ਅਮਨ ਸਹਿਰਾਵਤ ਅਤੇ ਹਾਕੀ ਟੀਮ ਨੇ ਕਾਂਸੀ ਦਾ ਤਗ਼ਮੇ ਜਿੱਤੇ ਹਨ ਜਦਕਿ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।