ਸਿਹਤਮੰਦ ਰਹਿਣ ਲਈ ਪੌਸ਼ਟਿਕਤਾ ਭਰਪੂਰ ਡਾਇਟ ਦੇ ਨਾਲ ਨਾਲ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਕਸਰਤ ਕਰਨ ਨਾਲ ਸਾਡੇ ਸਰੀਰ ਵਿਚ ਲਸਕ ਆਉਂਦੀ ਹੈ ਅਤੇ ਕੰਮ ਕਰਨ ਲਈ ਸਾਨੂੰ ਊਰਜਾ ਮਿਲਦੀ ਹੈ। ਨਿਯਮਿਤ ਰੂਪ ਵਿਚ ਯੋਗ ਅਭਿਆਸ ਕਰਨਾ ਸਾਡੀ ਸਿਹਤ ਲਈ ਬਹੁਤ ਚੰਗਾ ਹੈ। ਯੋਗ ਸਾਡੀ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਸਿਹਤ ਦੇ ਲਈ ਚੰਗਾ ਹੈ। ਰੋਜ਼ਾਨਾ ਯੋਗ ਅਭਿਆਸ ਕਰਨ ਨਾਲ ਸਾਡਾ ਸਰੀਰ ਮਜ਼ਬੂਤ ਹੁੰਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਸ਼ਕਤੀਸ਼ਾਲੀ ਯੋਗ ਆਸਨ ਬਾਰੇ ਦੱਸਣ ਜਾ ਰਹੇ ਹਾਂ। ਇਸ ਯੋਗ ਆਸਨ ਨੂੰ ਕਰਨ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲੇਗੀ।

ਅਸੀਂ ਸੂਰਿਆ ਨਮਸਕਾਰ ਆਸਨ ਦੀ ਗੱਲ ਕਰ ਰਹੇ ਹਾਂ। ਇਹ ਯੋਗ ਆਸਨ ਸ਼ਕਤੀ ਯੋਗ ਦੀ ਸ਼੍ਰੇਨੀ ਵਿਚ ਆਉਂਦਾ ਹੈ। ਇਸਨੂੰ ਕਰਨ ਨਾਲ ਸਰੀਰ ਊਰਜਾਵਾਨ ਤੇ ਤਰੋ-ਤਾਜ਼ਾ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਨੂੰ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰੇਗਾ। ਇਸਨੂੰ ਕਰਨ ਨਾਲ ਖੂਨ ਦੇ ਸੰਚਾਰ ਵਿਚ ਵੀ ਸੁਧਾਰ ਆਵੇਗਾ ਅਤੇ ਸਰੀਰ ‘ਚ ਆਕਸੀਜਨ ਦੀ ਸਪਲਾਈ ਵਧੇਗੀ, ਤਣਾਅ ਘੱਟ ਹੋਵੇਗਾ ਅਤੇ ਪਾਚਨ ਕਿਰਿਆ ‘ਚ ਵੀ ਸੁਧਾਰ ਹੋਵੇਗਾ। ਇਹ ਯੋਗ ਆਸਨ ਸਾਡੇ ਪੇਟ ਅਤੇ ਹਾਰਮੋਨਲ ਸੰਤੁਲਨ ਲਈ ਵੀ ਚੰਗਾ ਹੈ।

ਸੂਰਿਆ ਨਮਸਕਾਰ ਕਰਨ ਦਾ ਸਹੀ ਢੰਗ

ਸੂਰਿਆ ਨਮਸਕਾਰ ਮਹੱਤਵਪੂਰ ਯੋਗ ਆਸਨ ਹੈ। ਇਸਨੂੰ ਕਰਨ ਲਈ ਕੁੱਲ 12 ਸਟੈੱਪ ਕਰਨੇ ਪੈਂਦੇ ਹਨ। ਹਰ ਇਕ ਸਟੈੱਪ ਵਿਚ ਵੱਖਰਾ ਆਸਨ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਸੂਰਿਆ ਨਮਸਕਾਰ ਆਸਨ ਦੇ 12 ਸਟੈੱਪ ਕਿਹੜੇ ਹਨ।-

ਪ੍ਰਣਾਮਾਸਨ (Prayer Pose)

ਸੂਰਿਆ ਨਮਸਕਾਰ ਦਾ ਸਭ ਤੋਂ ਪਹਿਲਾ ਸਟੈੱਪ ਪ੍ਰਣਾਮਾਸਨ ਹੈ। ਇਸਨੂੰ ਕਰਨ ਲਈ ਚਟਾਈ ‘ਤੇ ਖੜ੍ਹੇ ਹੋ ਜਾਓ ਅਤੇ ਛਾਤੀ ਦੇ ਸਾਹਮਣੇ ਦੋਵੇਂ ਹੱਥ ਮਿਲਾਓ ਅਤੇ ਸਾਹ ਲੈਂਦੇ ਰਹੋ।

ਹਸਤ ਉਤਾਨਾਸਨ (Raised Arms Pose)

ਦੂਜੇ ਸਟੈੱਪ ਵਿਚ ਹਸਤ ਉਤਾਨਾਸਨ ਨੂੰ ਕਰਨ ਲਈ ਇੱਕ ਡੂੰਘਾ ਸਾਹ ਲਓ ਅਤੇ ਆਪਣੇ ਹੱਥ ਚੁੱਕ ਕੇ ਪਿੱਛੇ ਵੱਲ ਨੂੰ ਝੁਕ ਜਾਓ।

ਪਾਦਹਸਤਾਸਨ (Standing Forward Bend)

​​ਹਸਤ ਉਤਾਨਾਸਨ ਤੋਂ ਬਾਅਦ ਪਾਦਹਸਤਾਸਨ ਕਰਨ ਲਈ ਹੁਣ ਹੌਲੀ-ਹੌਲੀ ਆਪਣੇ ਸਾਹ ਨੂੰ ਛੱਡੋ ਅਤੇ ਹੇਠਾਂ ਝੁਕੋ ਕੇ ਪੈਰਾਂ ਨੂੰ ਹੱਥਾਂ ਨਾਲ ਛੂਹੋ।

ਅਸ਼ਵ ਸੰਚਲਾਨਾਸਨ (Equestrian Pose)

ਇਸਨੂੰ ਕਰਨ ਲਈ ਆਪਣੀ ਇੱਕ ਲੱਤ ਨੂੰ ਪਿੱਛੇ ਵੱਲ ਖਿੱਚੋ ਅਤੇ ਅਗਲੇ ਗੋਡੇ ਨੂੰ ਮੋੜੋ। ਇਸ ਤੋਂ ਬਾਅਦ ਆਪਣੇ ਸਿਰ ਨੂੰ ਉੱਪਰ ਵੱਲ ਚੁੱਕੋ।

ਡੰਡਾਸਨ (Stick Pose)

ਇਸ ਆਸਨ ਨੂੰ ਕਰਨ ਲਈ ਆਪਣੀ ਦੂਜੀ ਲੱਤ ਨੂੰ ਵੀ ਪਿੱਛੇ ਲੈ ਕੇ ਜਾਓ ਅਤੇ ਸਰੀਰ ਨੂੰ ਇੱਕ ਸਿੱਧੀ ਲਾਈਨ ਵਿੱਚ ਰੱਖੋ।

ਅਸ਼ਟਾਂਗ ਨਮਸਕਾਰ (Salute with Eight Parts or Points)

ਇਸ ਆਸਨ ਦੇ ਲਈ ਆਪਣੇ ਦੋਵੇਂ ਗੋਡਿਆਂ, ਛਾਤੀ ਅਤੇ ਠੋਡੀ ਨੂੰ ਜ਼ਮੀਨ ‘ਤੇ ਰੱਖੋ।

ਭੁਜੰਗਾਸਨ (Cobra Pose)

ਭੁਜੰਗਾਸਨ ਨੂੰ ਕਰਨ ਲਈ ਆਪਣਈ ਛਾਤੀ ਨੂੰ ਦੋਹਾਂ ਹੱਥਾਂ ਦੇ ਵਿਚਕਾਰ ਚੁੱਕੋ ਅਤੇ ਬਾਹਾਂ ਨੂੰ ਸਿੱਧਾ ਕਰੋ। ਬਾਹਾਂ ਨੂੰ ਸਿੱਧਾ ਕਰਨ ਤੋਂ ਬਾਅਦ ਅਸਮਾਨ ਵੱਲ ਦੇਖੋ।

ਅਧੋ ਮੁਖ ਸਵਾਨਾਸਨ (Downward Facing Dog)

ਇਸ ਆਸਨ ਵਿਚ ਆਪਣੇ ਲੱਕ ਭਾਵ ਚੂਲੇ ਤੋਂ ਆਪਣੇ ਸਰੀਰ ਨੂੰ ਉੱਪਰ ਚੁੱਕੋ ਅਤੇ ਆਪਣੇ ਸਰੀਰ ਨੂੰ ਉਲਟੇ “V” ਦਾ ਆਕਾਰ ਦਿਓ।

ਅਸ਼ਵਾ ਸੰਚਲਾਨਾਸਨ (Equestrian Pose)

ਇਸ ਆਸਨ ਨੂੰ ਕਰਨ ਲਈ ਪਹਿਲਾਂ ਵਾਂਗ, ਇੱਕ ਪੈਰ ਅੱਗੇ ਕਰੋ ਅਤੇ ਸਿਰ ਨੂੰ ਉੱਪਰ ਚੁੱਕੋ।

ਪਾਦਹਸਤਾਸਨ (Standing Forward Bend)

ਇਸ ਆਸਨ ਦੇ ਵਿਚ ਤੁਸੀਂ ਹੌਲੀ-ਹੌਲੀ ਦੂਜੀ ਲੱਤ ਨੂੰ ਅੱਗੇ ਲਿਆਓ ਅਤੇ ਪੈਰਾਂ ਨੂੰ ਦੁਬਾਰਾ ਛੂਹੋ।

ਹਸਤ ਉਤਾਨਾਸਨ (Raised Arms Pose)

ਇਸ ਆਸਨ ਨੂੰ ਕਰਨ ਲਈ ਤੁਸੀਂ ਦੁਬਾਰਾ ਉੱਠੋ ਅਤੇ ਪਿੱਛੇ ਵੱਲ ਝੁਕੋ।

ਪ੍ਰਣਾਮਾਸਨ (Prayer Pose)

ਅੰਤ ਵਿਚ ਤੁਸੀਂ ਸਿੱਧੇ ਖੜ੍ਹੇ ਹੋ ਕੇ, ਛਾਤੀ ਦੇ ਸਾਹਮਣੇ ਦੋਵੇਂ ਹੱਥ ਜੋੜੋ ਅਤੇ ਸੂਰਜ ਨੂੰ ਪ੍ਰਾਰਥਨਾ ਕਰੋ। ਇਸ ਤਰ੍ਹਾਂ ਤੁਹਾਡਾ ਸੂਰਿਆ ਨਮਸਕਾਰ ਆਸਨ ਪੂਰਾ ਹੋ ਜਾਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।