8 ਅਗਸਤ 2024 : ਭਾਰਤ ਹੀ ਨਹੀਂ, ਪੂਰੀ ਦੁਨੀਆ ’ਚ ਵੱਡੀ ਗਿਣਤੀ ’ਚ ਲੋਕ ਹਾਈਪਰਟੈਨਸ਼ਨ ਦੇ ਸ਼ਿਕਾਰ ਹਨ। ਇਕ ਹਾਲ ਹੀ ਦੇ ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਨੂੰ ਕਾਬੂ ’ਚ ਕਰਨ ਲਈ ਫਲ ਤੇ ਸਬਜ਼ੀਆਂ ਨਾਲ ਭਰਪੂਰ ਖੁਰਾਕ ਮਦਦਗਾਰ ਸਾਬਿਤ ਹੋ ਸਕਦੀ ਹੈ। ਖੋਜੀਆਂ ਨੇ ਕਿਹਾ ਕਿ ਖੁਰਾਕ ’ਚ ਲੁੜੀਂਦੀ ਮਾਤਰਾ ’ਚ ਇਸ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਬਲਕਿ ਦਿਲ ਸਬੰਧੀ ਖਤਰਾ ਵੀ ਘਟਦ ਹੈ। ਇਸ ਤੋਂ ਇਲਾਵਾ ਕਿਡਨੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।
ਖੋਜ ਦਾ ਸਿੱਟਾ ਅਮੇਰਿਕਾ ਜਰਨਲ ਆਫ ਮੈਡੀਸਿਨ ’ਚ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਇਆ ਹੈ। ਖੋਜੀਆਂ ਦੀ ਟੀਮ ਨੇ ਕਿਹਾ ਕਿ ਅੱਜ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਨਸ਼ਨ ਸਬੰਧੀ ਕ੍ਰੋਨਿਕ ਕਿਡਨੀ ਰੋਗ ਤੇ ਦਿਲ ਸਬੰਧੀ ਬਿਮਾਰੀਆਂ ਪੂਰੀ ਦੁਨੀਆ ’ਚ ਤੇਜ਼ੀ ਨਾਲ ਵੱਧ ਰਹੀਆਂ ਹਨ। ਦਿਲ ਸਬੰਧੀ ਬਿਮਾਰੀਆਂ ਕ੍ਰੋਨਿਕ ਕਿਡਨੀ ਮਰੀਜ਼ਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣੀਆਂ ਹੋਈਆਂ ਹਨ। ਖੋਜੀਆਂ ਨੇ ਫਲਾਂ ਤੇ ਸਬਜ਼ੀਆਂ ਨਾਲ ਭਰਪੂਰ ਖੁਰਾਕ ਸਬੰਧੀ ਨਜ਼ਰੀਏ ਨੂੰ ਸ਼ੁਰੂਆਤੀ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਲਾਭਕਾਰੀ ਦੱਸਿਆ ਹੈ।
ਹਾਲਾਂਕਿ ਡਾਟਾ ਦਾ ਸਮਰਥਨ ਕਰਨ ਦੇ ਬਾਵਜੂਦ ਇਸ ਨੂੰ ਅਕਸਰ ਘੱਟ ਲਾਗੂ ਕੀਤਾ ਜਾਂਦਾ ਹੈ। ਖੋਜੀਆਂ ਨੇ ਅਧਿਐਨ ’ਚ ਪਾਇਆ ਕਿ ਤੇਜ਼ਾਬੀ ਖ਼ੁਰਾਕ (ਪਸ਼ੂਆਂ ਤੋਂ ਮਿਲਣ ਵਾਲੀ ਖ਼ੁਰਾਕ ਸਮੱਗਰੀ ’ਚ ਉੱਚ) ਕਿਡਨੀ ਲਈ ਨੁਕਸਾਨਦੇਹ ਹੋ ਸਕਦੀ ਹੈ, ਜਦਕਿ ਫਲ ਸਬਜ਼ੀਆਂ ਲਾਭਕਾਰੀ ਹੁੰਦੇ ਹਨ। ਇਹ ਕਿਡਨੀ ਤੇ ਦਿਲ ਦੀ ਸਿਹਤ ਲਈ ਬਿਹਤਰ ਹਨ ਕਿਉਂਕਿ ਇਹ ਖੁਰਾਕ ਦੇ ਐਸਿਡ ਨੂੰ ਘੱਟ ਕਰਦੇ ਹਨ। ਅਧਿਐਨ ’ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਤਿੰਨ ਸਮੂਹਾਂ ’ਚ ਵੰਡ ਕੇ ਸੋਧ ਕੀਤੀ ਗਈ। ਇਕ ਸਮੂਹ ਦੇ ਲੋਕਾਂ ਨੂੰ ਫਲ ਤੇ ਸਬਜ਼ੀਆਂ ਦਿੱਤੀਆਂ ਗਈਆਂ ਤੇ ਦੂਜੇ ਸਮੂਹ ਨੂੰ ਸੋਡੀਅਮ ਬਾਈਕਾਰਬੋਨੇਟ ਦੀਆਂ ਗੋਲੀਆਂ ਦਿੱਤੀਆਂ ਗਈਆਂ ਤੇ ਤੀਜੇ ਸਮੂਹ ਨੂੰ ਮਾਪਦੰਡ ਮੁਤਾਬਕ ਮੈਡੀਕਲ ਕੇਅਰ ਦਿੱਤਾ ਗਿਆ। ਸੋਧ ’ਚ ਪਾਇਆ ਗਿਆ ਕਿ ਸੋਡੀਅਨ ਬਾਈਕਾਰਬੋਨੇਟ ਨਾਲ ਕਿਡਨੀ ਨੂੰ ਲਾਭ ਹੋਇਆ, ਜਦਕਿ ਫਲ ਤੇ ਸਬਜ਼ੀਆਂ ਲੈਣ ਵਾਲੇ ਬਲੱਡ ਪ੍ਰੈਸ਼ਰ ਘੱਟ ਹੋਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੋਇਆ।