8 ਅਗਸਤ 2024 : Symptoms of Protein Deficiency : ਅਜੋਕੀ ਜੀਵਨਸ਼ੈਲੀ ‘ਚ ਜ਼ਿਆਦਾਤਰ ਲੋਕ ਆਪਣੀ ਖੁਰਾਕ ‘ਚ ਗੈਰ-ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਰਹੇ ਹਨ, ਚਾਹੇ ਇਹ ਉਨ੍ਹਾਂ ਦੀ ਅਣਜਾਣਤਾ ਜਾਂ ਰੁਝੇਵਿਆਂ ਕਾਰਨ ਹੋਵੇ। ਸ਼ੂਗਰ, ਰਿਫਾਇੰਡ ਕਾਰਬਜ਼, ਸੀਡਜ਼ ਆਇਲ ਤੇ ਕਈ ਰਸਾਇਣ ਅਜਿਹੇ ਭੋਜਨਾਂ ‘ਚ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਪ੍ਰੋਟੀਨ ਦੀ ਮਾਤਰਾ ਨਾ-ਬਰਾਬਰ ਹੁੰਦੀ ਹੈ। ਇਸ ਕਾਰਨ ਫੈਟ ਤੇ ਇਨਫਲੇਮੇਟਰੀ ਫੂਡਜ਼ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ ਤੇ ਸਿਹਤਮੰਦ ਅਤੇ ਸੰਤੁਸ਼ਟੀਜਨਕ ਪੌਸ਼ਟਿਕ ਭੋਜਨ ਬਿਲਕੁਲ ਨਹੀਂ ਖਾਧਾ ਜਾਂਦਾ ਹੈ।
ਲੋੜੀਂਦਾ ਪ੍ਰੋਟੀਨ ਨਾ ਖਾਣ ਨਾਲ ਸਰੀਰ ਵਿਚ ਕਈ ਬਦਲਾਅ ਆਉਂਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰੀਰ ‘ਚ ਪ੍ਰੋਟੀਨ ਦੀ ਕਮੀ ਹੈ ਤੇ ਡਾਈਟ ‘ਚ ਇਸ ਦੀ ਮਾਤਰਾ ਨੂੰ ਵਧਾਉਣਾ ਹੁਣ ਜ਼ਰੂਰੀ ਹੋ ਗਿਆ ਹੈ। ਆਓ ਜਾਣਦੇ ਹਾਂ…
ਮੂਡ ਸਵਿੰਗ
ਬ੍ਰੇਨ ‘ਚ ਮੈਸੇਜ ਟ੍ਰਾਂਸਫਰ ਕਰਨ ਵਾਲੇ ਕੈਮੀਕਲ ਅਮੀਨੋ ਐਸਿਡ ਦੇ ਬਣੇ ਹੁੰਦੇ ਹਨ। ਜਦੋਂ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ ਤਾਂ ਇਹ ਸਿਗਨਲ ਪ੍ਰਭਾਵਿਤ ਹੁੰਦੇ ਹਨ ਤੇ ਸਰੀਰ ‘ਚ ਹਾਰਮੋਨਲ ਤਬਦੀਲੀਆਂ ਹੁੰਦੀਆਂ ਹਨ, ਜਿਸ ਨਾਲ ਮੂਡ ਬਦਲ ਜਾਂਦਾ ਹੈ। ਅਜਿਹੇ ‘ਚ ਸਮੇਂ ‘ਤੇ ਸਮਝ ਲਓ ਕਿ ਸਰੀਰ ‘ਚ ਪ੍ਰੋਟੀਨ ਦੀ ਕਮੀ ਹੋ ਗਈ ਹੈ।
ਥਕਾਵਟ ਤੇ ਕਮਜ਼ੋਰੀ
ਪ੍ਰੋਟੀਨ ਦੀ ਮਾਤਰਾ ਘਟਾਉਣ ਦੇ ਇਕ ਹਫ਼ਤੇ ਦੇ ਅੰਦਰ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਪ੍ਰੋਟੀਨ ਦੀ ਘਾਟ ਨਾਲ ਮਾਸਪੇਸ਼ੀਆਂ ਦਾ ਵਿਕਾਸ ਨਹੀਂ ਹੁੰਦਾ, ਜਿਸ ਨਾਲ ਸਰੀਰ ਦਾ ਸੰਤੁਲਨ, ਪੋਸਚਰ, ਮੈਟਾਬੋਲਿਜ਼ਮ ਤੇ ਸਰਗਰਮੀ ਦਾ ਲੈਵਲ ਘਟ ਜਾਂਦਾ ਹੈ। ਇਸ ਨਾਲ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਭੁੱਖ
ਸਰੀਰ ਨੂੰ ਐਨਰਜੀ ਦੇਣ ਵਾਲੀਆਂ ਤਿੰਨ ਮੁੱਖ ਡਾਈਟ ਦਾ ਵੱਡਾ ਹਿੱਸਾ ਪ੍ਰੋਟੀਨ ਹੁੰਦਾ ਹੈ। ਕੈਲੋਰੀ ਤੇ ਫੈਟ ਦੇ ਨਾਲ ਪ੍ਰੋਟੀਨ ਅਗਲੇ ਮੀਲ ਤਕ ਪੇਟ ਭਰਿਆ ਹੋਣ ਦਾ ਅਹਿਸਾਸ ਦਿਵਾਉਂਦਾ ਹੈ। ਪ੍ਰੋਟੀਨ ਦੀ ਘਾਟ ਕਾਰਨ ਬੇਲੋੜੀ ਭੁੱਖ ਲਗਦੀ ਹੈ ਜਿਸ ਨਾਲ ਜ਼ਿਆਦਾ ਖਾਣਾ ਤੇ ਭਾਰ ਵਧਣ ਦੀ ਸਮੱਸਿਆ ਹੋ ਸਕਦੀ ਹੈ।
ਕਮਜ਼ੋਰ ਇਮਿਊਨ ਸਿਸਟਮ
ਵਿਟਾਮਿਨ ਸੀ ਤੇ ਜ਼ਿੰਕ ਦੀ ਹੀ ਤਰ੍ਹਾਂ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬਤ ਬਣਾਈ ਰੱਖਣ ਵਿਚ ਪ੍ਰੋਟੀਨ ਦਾ ਕਾਫੀ ਮਹੱਤਵ ਹੈ। ਜੇਕਰ ਤੁਸੀਂ ਅਕਸਰ ਬਿਮਾਰ ਪੈ ਜਾਂਦੇ ਹਨ ਤਾਂ ਸੰਭਵ ਹੈ ਕਿ ਤੁਹਾਡੇ ਸਰੀਰ ‘ਚ ਪ੍ਰੋਟੀਨ ਦੀ ਘਾਟ ਹੋਵੇ।
ਸ਼ੂਗਰ ਤੇ ਕਾਰਬਜ਼ ਦੀ ਕ੍ਰੇਵਿੰਗ
ਜੇਕਰ ਖਾਣੇ ‘ਚ ਪ੍ਰੋਟੀਨ ਹੋਵੇ ਤਾਂ ਬ੍ਰੇਕਡਾਊਨ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਜੇਕਰ ਖਾਣੇ ਵਿਚ ਲੋੜੀਂਦੀ ਮਾਤਰਾ ਵਿਚ ਪ੍ਰੋਟੀਨ ਹੋਵੇ ਤਾਂ ਅਗਲੇ ਮੀਲ ਤਕ ਭੁੱਖ ਨਹੀਂ ਲਗਦੀ ਹੈ। ਉੱਥੇ ਹੀ ਸ਼ੂਗਰ ਤੇ ਕਾਰਬਜ਼ ਤੇਜ਼ੀ ਨਾਲ ਬਲੱਡ ਸ਼ੂਗਰ ਲੈਵਲ ਨੂੰ ਸਪਾਈਕ ਕਰਦੇ ਹਨ ਜਿਸ ਨਾਲ ਐਨਰਜੈਟਿਕ ਮਹਿਸੂਸ ਕਰਨ ਲਈ ਇਨ੍ਹਾਂ ਦੀ ਕ੍ਰੇਵਿੰਗ ਵਾਰ-ਵਾਰ ਹੁੰਦੀ ਹੈ।