ਨਵੀਂ ਦਿੱਲੀ 31 ਜੁਲਾਈ 2024 (ਪੰਜਾਬੀ ਖਬਰਨਾਮਾ) : Home Loan EMI: ਘਰ ਖਰੀਦਣ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਹੋਮ ਲੋਨ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਪਰ ਹੋਮ ਲੋਨ ਲੈਣ ‘ਤੇ ਭਾਰੀ ਵਿਆਜ ਦੇਣਾ ਪੈਂਦਾ ਹੈ। ਅਜਿਹੀ ਸਥਿਤੀ ‘ਚ ਅਸੀਂ ਉਸ ਬੈਂਕ ਜਾਂ ਵਿੱਤੀ ਸੰਸਥਾ ਤੋਂ ਕਰਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਘੱਟੋ ਘੱਟ ਵਿਆਜ ਦਾ ਭੁਗਤਾਨ ਕਰਨਾ ਪਵੇ।

ਜੇਕਰ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸੀਏ ਜਿਸ ਵਿਚ ਤੁਸੀਂ ਹੋਮ ਲੋਨ ਦੇ ਵਿਆਜ ਦੇ ਬਰਾਬਰ ਪੈਸੇ ਵਾਪਸ ਹਾਸਲ ਕਰ ਸਕਦੇ ਹੋ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ। ਜਦੋਂਕਿ ਇਹ ਸੱਚ ਹੈ ਕਿ ਤੁਸੀਂ ਆਸਾਨੀ ਨਾਲ ਇਕ ਤਰੀਕੇ ਜ਼ਰੀਏ ਵਿਆਜ ਬਰਾਬਰ ਪੈਸਾ ਵਾਪਸ ਹਾਸਲ ਕਰ ਸਕਦੇ ਹੋ। ਹੁਣ ਕਿਹੜਾ ਤਰੀਕਾ ਅਪਣਾਈਏ? ਇਸ ਦਾ ਜਵਾਬ ਮਿਊਚਲ ਫੰਡ ਐੱਸਆਈਪੀ (Systematic Investment Portfolio) ਹੈ।

ਸਹੀ ਢੰਗ ਨਾਲ ਕਰੋ SIP

ਜੇਕਰ ਤੁਸੀਂ ਸਹੀ ਢੰਗ ਨਾਲ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਲਾਭ ਮਿਲਣਾ ਪੱਕਾ ਹੈ। ਹੋਮ ਲੋਨ ਦੇ ਵਿਆਜ ਬਰਾਬਰ ਪੈਸਾ ਆਸਾਨੀ ਨਾਲ ਵਾਪਸ ਲੈਣ ਲਈ ਤੁਹਾਨੂੰ ਸਹੀ ਤਰੀਕੇ ਨਾਲ SIP ਕਰਨੀ ਪਵੇਗੀ।

SIP ਯਾਨੀ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਜ਼ਰੀਏ ਤੁਸੀਂ ਆਪਣੇ ਹੋਮ ਲੋਨ ‘ਤੇ ਵਿਆਜ ਨੂੰ ਕਾਫੀ ਹੱਦ ਤਕ ਘਟਾ ਸਕਦੇ ਹੋ। SIP ਇਕ ਨਿਵੇਸ਼ ਯੋਜਨਾ ਹੈ ਜਿਸ ਵਿਚ ਤੁਸੀਂ ਨਿਯਮਤ ਤੌਰ ‘ਤੇ ਛੋਟੀ ਰਕਮ ਦਾ ਨਿਵੇਸ਼ ਕਰਦੇ ਹੋ। ਇਹ ਤਰੀਕਾ ਤੁਹਾਨੂੰ ਲੰਬੇ ਸਮੇਂ ‘ਚ ਚੰਗੀ ਰਿਟਰਨ ਦੇ ਸਕਦਾ ਹੈ ਜੋ ਤੁਹਾਡੇ ਹੋਮ ਲੋਨ ਉੱਤੇ ਵਿਆਜ ਦੇ ਬੋਝ ਨੂੰ ਹਲਕਾ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

ਸਧਾਰਨ ਭਾਸ਼ਾ ‘ਚ ਸਮਝੋ ਕਿ ਜੇਕਰ ਕਿਸੇ ਵਿਅਕਤੀ ਨੇ 20 ਸਾਲਾਂ ਲਈ 50 ਲੱਖ ਰੁਪਏ ਦਾ ਹੋਮ ਲੋਨ ਲਿਆ ਹੈ। ਇਸ ਹੋਮ ਲੋਨ ‘ਤੇ 9 ਫੀਸਦੀ ਦੀ ਦਰ ਨਾਲ ਵਿਆਜ ਦੇਣਾ ਪੈਂਦਾ ਹੈ, ਹਰ ਮਹੀਨੇ ਲਗਪਗ 45,000 ਰੁਪਏ ਦੀ EMI ਅਦਾ ਕਰਨੀ ਪਵੇਗੀ। ਹੁਣ ਲੋਨ ਖਤਮ ਹੋਣ ਤਕ ਤੁਸੀਂ ਪਹਿਲਾਂ ਹੀ ਲਗਪਗ 58 ਲੱਖ ਰੁਪਏ ਦਾ ਵਿਆਜ ਅਦਾ ਕਰ ਚੁੱਕੇ ਹੋ ਯਾਨੀ ਤੁਸੀਂ ਮੂਲ ਰਕਮ ਤੇ ਵਿਆਜ ਸਮੇਤ ਕੁੱਲ 1.08 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

ਹੁਣ ਅਜਿਹੀ ਸਥਿਤੀ ‘ਚ ਜੇਕਰ ਤੁਸੀਂ ਹੋਮ ਲੋਨ ਦੇ ਨਾਲ ਐਸਆਈਪੀ ਕੀਤੀ ਹੁੰਦੀ ਤਾਂ ਇਸ ਵਿਚ ਤੁਹਾਡੇ ਵਿਆਜ ਨੂੰ ਕਵਰ ਕਰ ਦਿੰਦਾ। ਹੁਣ ਜੇਕਰ ਤੁਸੀਂ ਹੋਮ ਲੋਨ ਦੇ ਵਿਆਜ ਦੀ 10 ਪ੍ਰਤੀਸ਼ਤ ਦੇ ਬਰਾਬਰ ਹੀ SIP ਕੀਤੀ ਹੁੰਦੀ, ਯਾਨੀ, ਤੁਸੀਂ SIP ‘ਚ 4,500 ਰੁਪਏ ਦਾ ਨਿਵੇਸ਼ ਕੀਤਾ ਹੁੰਦਾ। ਜੇਕਰ ਇਹ SIP 20 ਸਾਲਾਂ ਤਕ ਚੱਲਦੀ ਹੈ ਅਤੇ ਔਸਤਨ 14 ਤੋਂ 15 ਪ੍ਰਤੀਸ਼ਤ ਸਾਲਾਨਾ ਰਿਟਰਨ ਮਿਲਦੀ ਹੈ ਤਾਂ 20 ਸਾਲਾਂ ‘ਚ ਲਗਭਗ 65 ਲੱਖ ਰੁਪਏ ਦਾ ਫੰਡ ਬਣਾਇਆ ਜਾਵੇਗਾ। 65 ਲੱਖ ਰੁਪਏ ਦਾ ਫੰਡ ਬਣਾਉਣ ਲਈ ਤੁਸੀਂ 20 ਸਾਲਾਂ ‘ਚ ਲਗਪਗ 12 ਲੱਖ ਰੁਪਏ ਦਾ ਨਿਵੇਸ਼ ਕੀਤਾ ਹੁੰਦਾ ਤੇ ਬਾਕੀ 53 ਲੱਖ ਰੁਪਏ ਤੁਹਾਡੀ ਵਿਆਜ ਦੀ ਕਮਾਈ ਹੁੰਦੀ।

ਇਸ ਤਰ੍ਹਾਂ ਨਿਵੇਸ਼ ਨਾਲ ਤੁਹਾਨੂੰ ਹੋਮ ਲੋਨ ਦੇ ਵਿਆਜ ਜਿੰਨੀ ਰਕਮ ਵਾਪਸ ਮਿਲ ਜਾਂਦੀ ਜਿਸ ਨਾਲ ਤੁਹਾਨੂੰ ਵਧੇਰੇ ਫਾਇਦਾ ਹੁੰਦਾ। ਇਸ ਤਰ੍ਹਾਂ ਨਿਵੇਸ਼ ਕਰਕੇ ਵਧੇਰੇ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।