(ਪੰਜਾਬੀ ਖਬਰਨਾਮਾ) :ਬਾਲੀਵੁਡ ਫ਼ਿਲਮ ਬੈਡ ਨਿਊਜ਼ (Bad Newz) ਚਾਰ ਦਿਨ ਪਹਿਲਾਂ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਸਿਨੇਮਾ ਘਰਾਂ ਵਿਚ ਧਮਾਲ ਮਚਾ ਰੱਖੀ ਹੈ। ਚਾਰ ਦਿਨਾਂ ਵਿਚ ਹੀ ਫ਼ਿਲਮ ਚੰਗੀ ਕਮਾਈ ਕਰ ਚੁੱਕੀ ਹੈ। ਇਸ ਫ਼ਿਲਮ ਵਿਚ ਬਾਲੀਵੁਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਭਿਨੇਤਰੀ ਤ੍ਰਿਪਤੀ ਡਿਮਰੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸਦੇ ਨਾਲ ਹੀ ਪੰਜਾਬੀ ਫ਼ਿਲਮਾਂ ਇੰਡਸਟਰੀ ਦਾ ਸੁਪਰ ਸਟਾਰ ਐਮੀ ਵਿਰਕ ਨੇ ਵੀ ਇਸ ਫ਼ਿਲਮ ਵਿਚ ਮਹੱਤਪੂਰਨ ਰੋਲ ਅਦਾ ਕੀਤਾ ਹੈ।

ਫ਼ਿਲਮ ਬੈਡ ਨਿਊਜ਼ (Bad Newz) ਦੀ ਕਮਾਈ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਮਲ ਬੈਡ ਨਿਊਜ਼ **(Bad Newz)**ਬੀਤੇ ਸ਼ੁੱਕਵਾਰ ਯਾਨੀ ਕਿ 19 ਜੁਲਾਈ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਨੇ ਚਾਰ ਦਿਨਾਂ ਵਿਚ 30 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਜੇਕਰ ਫ਼ਿਲਮ ਦਾ ਕਮਾਈ ਇਸੇ ਤਰ੍ਹਾਂ ਹੀ ਚੱਲਦੀ ਰਹੀ, ਤਾਂ ਅੰਦਾਜ਼ਾ ਲਗਾਇ ਜਾ ਰਿਹਾ ਹੈ ਕਿ ਇਹ ਫ਼ਿਲਮ ਸ਼ੁੱਕਵਾਰ ਤੱਕ ਯਾਨੀ ਕਿ ਹਫ਼ਤੇ ਦੇ ਵਿਚ ਵਿਚ 45 ਕਰੋੜ ਰੁਪਏ ਤੱਕ ਦੀ ਕਮਾਈ ਕਰ ਸਕਦੀ ਹੈ।

ਫ਼ਿਲਮ ਬੈਡ ਨਿਊਜ਼ (Bad Newz) ਨੇ ਪਹਿਲੇ ਦਿਨ 8.3 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਦਿਨ ਫ਼ਿਲਮ ਦੀ ਕਮਾਈ ਵਧ ਕੇ 10.25 ਕਰੋੜ ਰੁਪਏ ਹੋ ਗਈ। ਐਤਵਾਰ ਦੇ ਦਿਨ ਫ਼ਿਲਮ ਨੇ ਸਭ ਤੋਂ ਵੱਧ ਕਮਾਈ 11.15 ਕਰੋੜ ਰੁਪਏ ਕੀਤੀ। ਚੌਥੇ ਦਿਨ ਯਾਨੀ ਕਿ ਸੋਮਵਾਰ ਨੂੰ ਫ਼ਿਲਮ ਦੀ ਕਮਾਈ 3.5 ਕਰੋੜ ਰਹੀ। ਕੁਲ ਮਿਲ ਕੇ ਫ਼ਿਲਮ ਬੈਡ ਨਿਊਜ਼ ਦੀ ਚਾਰ ਦਿਨਾਂ ਦੀ ਕਮਾਈ 30 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।