ਫ਼ਤਹਿਗੜ੍ਹ ਸਾਹਿਬ, 22 ਜੁਲਾਈ:-ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ) ਤਹਿਤ ਮੈਸ/ ਸਪਾਰਕ ਐਜੁਕੇਸ਼ਨ ਆਈਲੈਟਸ ਤੇ ਵੀਜਾ ਕੰਸਲਟੈਂਸੀ, ਗੋਬਿੰਦਗੜ੍ਹ ਰੋਡ, ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਇਮਰਾਨ ਖਾਨ ਪੁੱਤਰ ਸ਼੍ਰੀ ਅਕਬਰ ਮੁਹੰਮਦ ਵਾਸੀ ਪਿੰਡ ਸੌਂਟੀ, ਤਹਿਸੀਲ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਾਮ ਤੇ ਆਈਲੈਟਸ ਦਾ ਲਾਇਸੈਂਸ ਨੰ: 13/ਐਮ.ਸੀ.-1, ਮਿਤੀ 19.06.2018 ਅਤੇ ਵੀਜਾ ਕੰਸਲਟੈਂਸੀ ਦਾ ਲਾਇਸੈਂਸ ਨੰਬਰ 46/ਐਮ.ਸੀ. ਮਿਤੀ 22.10.2019 ਜੋ ਕਿ 14.06.2023 ਅਤੇ 21.10.2024 ਤੱਕ ਵੈਲਿਡ ਸਨ।
ਮਿਲੀ ਜਾਣਕਾਰੀ ਅਨੁਸਾਰ ਇਮਰਾਨ ਖਾਨ ਸਾਲ 2023 ਵਿੱਚ ਕੈਨੇਡਾ ਚਲਿਆ ਗਿਆ ਸੀ ਅਤੇ ਵਿਦੇਸ਼ ਜਾਣ ਸਮੇਂ ਉਸ ਨੇ ਆਪਣੇ ਪਿਤਾ ਅਕਬਰ ਮੁਹੰਮਦ ਦੇ ਨਾਮ ਤੇ ਪਾਵਰ ਆਫ ਅਟਾਰਨੀ ਦਿੱਤੀ ਸੀ। ਜਿਸ ਦੇ ਆਧਾਰ ਤੇ ਅਕਬਰ ਮੁਹੰਮਦ ਇਸ ਲਾਇਸੈਂਸ ਨੂੰ ਰੱਦ ਕਰਵਾਉਣਾ ਚਾਹੁੰਦੇ ਸਨ। ਜਿਸ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਵੱਲੋਂ ਆਈਲੈਟਸ ਦਾ ਲਾਇਸੈਂਸ ਨੰ: : 13/ਐਮ.ਸੀ.-1, ਮਿਤੀ 19.06.2018 ਅਤੇ ਵੀਜਾ ਕੰਸਲਟੈਂਸੀ ਦਾ ਲਾਇਸੈਂਸ ਨੰਬਰ 46/ਐਮ.ਸੀ. ਮਿਤੀ 22.10.2019 ਨੂੰ ਰੱਦ ਕਰ ਦਿੱਤਾ ਹੈ। ਨਿਯਮਾਂ ਅਨੁਸਾਰ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ।