(ਪੰਜਾਬੀ ਖਬਰਨਾਮਾ):ਘਰ ਨੂੰ ਸੋਹਣਾ ਬਣਾਉਣ ਲਈ ਅਸੀਂ ਘਰ ਵਿਚ ਕਈ ਤਰ੍ਹਾਂ ਦੇ ਪੌਦੇ ਲਗਾਉਂਦੇ ਹਨ। ਇਹ ਪੌਦੇ ਸਾਡੇ ਘਰ ਵਿਚ ਤਾਜ਼ਗੀ ਵੀ ਭਰਦੇ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਵੀ ਕਈ ਪੌਦਿਆਂ ਨੂੰ ਘਰ ਵਿਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਅਸੀਂ ਅਕਸਰ ਹੀ ਘਰ ਵਿਚ ਮਨੀ ਪਲਾਂਟ ਲਗਾ ਲੈਂਦੇ ਹਨ। ਇਸਨੂੰ ਘਰ ਵਿਚ ਲਗਾਉਣਾ ਸ਼ੁਭ ਹੁੰਦਾ ਹੈ। ਪਰ ਬਰਸਾਤ ਦੇ ਮੌਸਮ ਵਿਚ ਇਹ ਤੁਹਾਡੇ ਲਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਘਰ ਦੇ ਅੰਦਰ ਸਜਾਵਟ ਲਈ ਮਨੀ ਪਲਾਂਟ ਨੂੰ ਪਾਣੀ ਵਿਚ ਲਗਾਇਆ ਜਾਂਦਾ ਹੈ। ਇਸਨੂੰ ਵੱਡਾ ਹੋਣ ਉਪਰੰਤ ਗਮਲਿਆਂ ਵਿਚ ਵੀ ਲਗਾਇਆ ਜਾਂਦਾ ਹੈ। ਇਹ ਪਾਣੀ ਵਿਚ ਉਗਦਾ ਹੈ ਅਤੇ ਬਹੁਤ ਜ਼ਿਆਦਾ ਫ਼ੈਲਦਾ ਹੈ। ਇਸ ਲਈ ਬਰਸਾਤ ਦੇ ਮੌਸਮ ਵਿਚ ਇਹ ਤੁਹਾਡੇ ਘਰ ਵਿਚ ਡੇਂਗੂ ਵਾਲੇ ਮੱਛਰ ਪੈਦਾ ਕਰ ਸਕਦਾ ਹੈ। ਤੁਸੀਂ ਇਨ੍ਹਾਂ ਮੱਛਰਾਂ ਕਰਕੇ ਗੰਭੀਰ ਰੂਪ ਵਿਚ ਬਿਮਾਰ ਹੋ ਸਕਦੇ ਹੋ।
ਜੇਕਰ ਤੁਸੀਂ ਵੀ ਆਪਣੇ ਘਰ ‘ਚ ਸਜਾਵਟ ਦੇ ਤੌਰ ‘ਤੇ ਕੱਚ ਦੀ ਬੋਤਲ ਜਾਂ ਕਿਸੇ ਭਾਂਡੇ ‘ਚ ਮਨੀ ਪਲਾਂਟ ਰੱਖਿਆ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਨੀ ਪਲਾਂਟ ਦੇ ਪਾਣੀ ਵਿੱਚ ਡੇਂਗੂ ਦਾ ਲਾਰਵਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਿਮਾਰ ਕਰ ਸਕਦਾ ਹੈ। ਦਰਅਸਲ ਮਨੀ ਪਲਾਂਟ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਹੈ। ਮੀਂਹ ਦੇ ਮੌਸਮ ਵਿਚ ਤੁਹਾਨੂੰ ਇਸ ਸੰਬੰਧੀ ਵਿਸ਼ੇਸ਼ ਤੌਰ ਤੇ ਸਾਵਧਾਨ ਰਹਿਣਾ ਚਾਹੀਦਾ ਹੈ।
ਮੰਨਿਆ ਜਾਂਦਾ ਹੈ ਕਿ ਘਰ ਵਿਚ ਮਨੀ ਪਲਾਂਟ ਲਗਾਉਣ ਨਾਲ ਧੰਨ ਦੌਲਤ ਵਿਚ ਵਾਧਾ ਹੁੰਦਾ ਹੈ। ਇਸਦੇ ਇਲਾਵਾ ਇਸ ਨੂੰ ਘਰ ਵਿਚ ਲਗਾਉਣ ਨਾਲ ਘਰ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ ਅਤੇ ਘਰ ਵਿਚ ਤਾਜ਼ਗੀ ਬਣੀ ਰਹਿੰਦੀ ਹੈ। ਇਹ ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਜ਼ਿਆਦਤਰ ਲੋਕ ਘਰ ਵਿਚ ਮਨੀ ਪਲਾਂਟ ਲਗਾਉਂਦੇ ਹਨ।