(ਪੰਜਾਬੀ ਖਬਰਨਾਮਾ):ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੇ ਘਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਰੁਬੀਨਾ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਇਸਦੀ ਜਾਣਕਾਰੀ ਰੁਬੀਨਾ ਦੇ ਪਤੀ ਗੁਰਬਖਸ਼ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਕੀਤੀ ਹੈ। ਉਨ੍ਹਾਂ ਦੇ ਆਪਣੇ ਜਨਮਦਿਨ ਉੱਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।
ਗੁਰਬਖਸ਼ ਚਾਹਲ ਨੇ ਆਪਣੇ ਇੰਮਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਰੁਬੀਨਾ ਬਾਜਵਾ ਦੀ ਫੋਟੋ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ 2024 ਉਹ ਸਾਲ ਬਣ ਗਿਆ ਜਿਸਨੇ ਸਭ ਕੁਝ ਬਦਲ ਦਿੱਤਾ। ਰੁਬੀਨਾ, ਮਾਈ ਲਵ- ਤੁਸੀਂ ਮੈਨੂੰ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ। ਅੱਗੇ ਵੇਖੋ ਇਹ ਪੋਸਟ ਜੋ ਰੁਬੀਨਾ ਲਈ ਪਿਆਰ ਨਾਲ ਭਰਿਆ ਹੋਇਆ ਹੈ…