ਨਵੀਂ ਦਿੱਲੀ(ਪੰਜਾਬੀ ਖਬਰਨਾਮਾ): ਸੁਪਰਸਟਾਰ ਸਲਮਾਨ ਖਾਨ ਦੀ ਬਲਾਕਬਸਟਰ ਫਿਲਮ ‘ਬਜਰੰਗੀ ਭਾਈਜਾਨ’ ਸਾਲ 2015 ‘ਚ ਰਿਲੀਜ਼ ਹੋਈ ਸੀ। ਦਰਸ਼ਕਾਂ ਨੇ ਇਸ ਫਿਲਮ ਨੂੰ ਬਹੁਤ ਪਿਆਰ ਦਿੱਤਾ। ‘ਬਜਰੰਗੀ ਭਾਈਜਾਨ’ ਦੀ ਕਹਾਣੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਸਲਮਾਨ ਖਾਨ ਦੀ ਇਸ ਫਿਲਮ ਨੂੰ ਰਿਲੀਜ਼ ਹੋਏ 9 ਸਾਲ ਬੀਤ ਚੁੱਕੇ ਹਨ। ਇਸ ਖਾਸ ਮੌਕੇ ‘ਤੇ ਮੇਕਰਸ ਨੇ ਫਿਲਮ ਦਾ ਪਰਦੇ ਦੇ ਪਿੱਛੇ (BTS) ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
‘ਬਜਰੰਗੀ ਭਾਈਜਾਨ’ ਦੀ 9ਵੀਂ ਵਰ੍ਹੇਗੰਢ ‘ਤੇ ਸਲਮਾਨ ਖਾਨ ਫਿਲਮਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ BTS ਵੀਡੀਓ ਪੋਸਟ ਕੀਤਾ ਗਿਆ ਹੈ। ਇਸ ‘ਚ ਸਲਮਾਨ ਖਾਨ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਦਾ ਸੀਨ ਦਿਖਾਇਆ ਗਿਆ ਹੈ। ਕਦੇ ਉਹ ਕਰੀਨਾ ਕਪੂਰ ਨਾਲ ਤਾਂ ਕਦੇ ਹਰਸ਼ਾਲੀ ਮਲਹੋਤਰਾ ਨਾਲ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵੀਡੀਓ ‘ਚ ਫਿਲਮ ਦੇ ਗੀਤਾਂ ਦੀ ਸ਼ੂਟਿੰਗ ਦੀਆਂ ਝਲਕੀਆਂ ਵੀ ਦੇਖੀਆਂ ਜਾ ਸਕਦੀਆਂ ਹਨ।