(ਪੰਜਾਬੀ ਖਬਰਨਾਮਾ):ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਕਰੀਬ 6 ਘੰਟੇ ਤੱਕ ਨਕਸਲੀਆਂ ਅਤੇ ਪੁਲਿਸ ਕਰਮੀਆਂ ਵਿਚਕਾਰ ਮੁਕਾਬਲਾ ਜਾਰੀ ਰਿਹਾ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਕੁਝ ਨਕਸਲੀਆਂ ਦੇ ਭੱਜਣ ਦੀ ਵੀ ਸੂਚਨਾ ਹੈ। ਦੱਸ ਦੇਈਏ ਕਿ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦੇ ਗੜ੍ਹਚਿਰੌਲੀ ਦੇ ਸੰਘਣੇ ਅਤੇ ਪਹਾੜੀ ਇਲਾਕਿਆਂ ਵਿੱਚ ਨਕਸਲੀ ਸਰਗਰਮ ਹਨ। ਨਕਸਲੀ ਅਕਸਰ ਸੰਘਣੇ ਜੰਗਲਾਂ ਦਾ ਫਾਇਦਾ ਉਠਾਉਂਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਹਨ। ਕਈ ਵਾਰ ਦੇਖਿਆ ਗਿਆ ਹੈ ਕਿ ਨਕਸਲੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੰਗਲੀ ਖੇਤਰ ਰਾਹੀਂ ਛੱਤੀਸਗੜ੍ਹ ਦੀ ਸਰਹੱਦ ‘ਚ ਦਾਖਲ ਹੋ ਜਾਂਦੇ ਹਨ, ਅਜਿਹੇ ‘ਚ ਉਨ੍ਹਾਂ ਨੂੰ ਫੜਨਾ ਮੁਸ਼ਕਿਲ ਹੋ ਜਾਂਦਾ ਹੈ।

ਪਤਾ ਲੱਗਾ ਹੈ ਕਿ ਗੜ੍ਹਚਿਰੌਲੀ ‘ਚ ਪੁਲਿਸ-ਨਕਸਲੀ ਮੁਕਾਬਲੇ ‘ਚ ਦੋ ਜਵਾਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੋਵੇਂ ਜ਼ਖਮੀ ਜਵਾਨਾਂ ਨੂੰ ਬਿਹਤਰ ਇਲਾਜ ਲਈ ਨਾਗਪੁਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਹੁਣ ਖਤਰੇ ਤੋਂ ਬਾਹਰ ਹਨ। ਹਾਲ ਹੀ ਦੇ ਦਿਨਾਂ ਵਿੱਚ ਗੜ੍ਹਚਿਰੌਲੀ ਵਿੱਚ ਨਕਸਲੀਆਂ ਦੇ ਖਿਲਾਫ ਪੁਲਿਸ ਨੂੰ ਮਿਲੀ ਇਹ ਇੱਕ ਵੱਡੀ ਸਫਲਤਾ ਹੈ। ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਤੋਂ ਹਥਿਆਰਾਂ ਦਾ ਵੱਡਾ ਭੰਡਾਰ ਬਰਾਮਦ ਕੀਤਾ ਹੈ। ਸੱਤ ਆਟੋਮੈਟਿਕ ਰਾਈਫਲਾਂ ਦੇ ਨਾਲ ਤਿੰਨ ਏਕੇ-47 ਵੀ ਜ਼ਬਤ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਮੁਕਾਬਲਾ ਕਾਂਕੇਰ ਅਤੇ ਗੜ੍ਹਚਿਰੌਲੀ ਦੀ ਸਰਹੱਦ ‘ਤੇ ਹੋਇਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।