New Prepaid Plans(ਪੰਜਾਬੀ ਖਬਰਨਾਮਾ): ਭਾਰਤੀ ਏਅਰਟੈੱਲ, ਰਿਲਾਇੰਸ ਜਿਓ, ਵੋਡਾਫੋਨ ਆਈਡੀਆ ਨੇ ਪਿਛਲੇ ਹਫਤੇ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਗਾਹਕਾਂ ਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਰਚ ਕਰਨਾ ਪਵੇਗਾ।
ਦਰਅਸਲ, ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਹਾਲ ਹੀ ਵਿਚ ਆਪਣੇ ਰਿਚਾਰਜ ਪਲਾਨ ਨੂੰ 25 ਫੀਸਦੀ ਮਹਿੰਗਾ ਕਰ ਦਿੱਤਾ ਹੈ। ਉਸ ਤੋਂ ਬਾਅਦ ਲੋਕਾਂ ਨੂੰ ਬੀ.ਐਸ.ਐਨ.ਐਲ. (BSNL) ਯਾਦ ਆਈ। BSNL ਵੀ ਉਦੋਂ ਨੀਂਦ ਵਿਚੋਂ ਜਾਗਿਆ ਜਦੋਂ ਪ੍ਰਾਈਵੇਟ ਕੰਪਨੀਆਂ ਦੇ ਪਲਾਨ ਮਹਿੰਗੇ ਕਰ ਦਿੱਤੇ।

BSNL ਵੱਲੋਂ ਲਗਾਤਾਰ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ। 4ਜੀ ਨੂੰ ਵੀ ਜੰਗੀ ਪੱਧਰ ਉਤੇ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ BSNL ਨੇ ਇੱਕ ਸਸਤਾ ਪਲਾਨ ਲਾਂਚ ਕੀਤਾ ਹੈ। ਕਿਸੇ ਵੀ ਪ੍ਰਾਈਵੇਟ ਕੰਪਨੀ ਕੋਲ ਇੰਨਾ ਸਸਤਾ ਪਲਾਨ ਨਹੀਂ ਹੈ। ਆਓ ਜਾਣਦੇ ਹਾਂ BSNL ਦੇ ਇਸ ਨਵੇਂ ਪਲਾਨ ਬਾਰੇ…

BSNL ਨੇ 2,399 ਰੁਪਏ ਦਾ ਪਲਾਨ ਲਾਂਚ ਕੀਤਾ ਹੈ
BSNL ਨੇ 2,399 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਦੀ ਵੈਧਤਾ 365 ਦਿਨਾਂ ਦੀ ਹੈ। ਜੇਕਰ ਦੇਖਿਆ ਜਾਵੇ ਤਾਂ ਤੁਹਾਨੂੰ ਹਰ ਮਹੀਨੇ ਸਿਰਫ 200 ਰੁਪਏ ਖਰਚ ਕਰਨੇ ਪੈਣਗੇ। ਇਸ ਪਲਾਨ ਨਾਲ ਤੁਹਾਨੂੰ ਪ੍ਰਤੀ ਦਿਨ 100 ਮੈਸੇਜ ਅਤੇ 2 ਜੀਬੀ ਹਾਈ ਸਪੀਡ ਡਾਟਾ ਪ੍ਰਤੀ ਦਿਨ ਮਿਲੇਗਾ।

ਇਸ ਤੋਂ ਇਲਾਵਾ BSNL ਦੇ ਇਸ ਪਲਾਨ ‘ਚ ਅਨਲਿਮਟਿਡ ਕਾਲਿੰਗ ਵੀ ਮਿਲੇਗੀ ਜੋ ਕਿ ਸਾਰੇ ਨੈੱਟਵਰਕ ਲਈ ਹੋਵੇਗੀ। ਇਸ ਪਲਾਨ ਵਿੱਚ ਜ਼ਿੰਗ ਮਿਊਜ਼ਿਕ ਐਪ ਦੀ ਸਬਸਕ੍ਰਿਪਸ਼ਨ, BSNL ਟਿਊਨਸ, ਹਾਰਡੀ ਗੇਮ ਆਦਿ ਦੀ ਸਬਸਕ੍ਰਿਪਸ਼ਨ ਵੀ ਉਪਲਬਧ ਹੈ। ਕੰਪਨੀ MNP ਲਈ ਵੀ ਲਗਾਤਾਰ ਅਪੀਲ ਕਰ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।