(ਪੰਜਾਬੀ ਖਬਰਨਾਮਾ):ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਇੱਕ ਨਿੱਜੀ ਹਸਪਤਾਲ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ 10 ਤੋਂ 12  ਨੌਜਵਾਨਾਂ ਵੱਲੋਂ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ ਗਿਆ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਮੰਡਲ ਪ੍ਰਧਾਨ ਬੀਜੇਪੀ ਲੱਧੂ ਵਾਲਾ ਨੇ ਦੱਸਿਆ ਕਿ ਉਹ ਆਪਣੇ ਬੇਟੀ ਦੇ ਆਪਰੇਸ਼ਨ ਲਈ ਸ਼ਿਵਾਲਿਕ ਮੈਡੀਸਿਟੀ ਪਰਿਵਾਰ ਸਮੇਤ ਪਹੁੰਚੇ ਹੋਏ ਸਨ। ਕੱਲ ਦੁਪਹਿਰ 3 ਵਜੇ ਦੇ ਕਰੀਬ ਜਾਦ ਉਹਨਾਂ ਦੀ ਬੇਟੀ ਦਾ ਆਪਰੇਟ ਹੋਣਾ ਸੀ ਤਾਂ ਉਸ ਸਮੇਂ ਉਹ ਆਪਰੇਸ਼ਨ ਥੀਏਟਰ ਦੇ ਵਿੱਚ ਜਾਣ ਲੱਗੇ ਤਾਂ ਹਸਪਤਾਲ ਦੇ ਸਟਾਫ ਨੇ ਉਹਨਾਂ ਨੂੰ ਰੋਕ ਦਿੱਤਾ। ਉਹਨਾਂ ਦਾ ਕਹਿਣਾ ਕਿ ਬੱਚੀ ਘਬਰਾ ਗਈ ਸੀ ਅਤੇ ਉਹ ਬੱਚੀ ਨੂੰ ਸਮਝਾਉਣ ਦੇ ਲਈ ਓਟੀ ਦੇ ਵਿੱਚ ਜਾਣਾ ਚਾਹੁੰਦੇ ਸੀ ਸਟਾਫ ਦੇ ਵੱਲੋਂ ਰੋਕਣ ਤੇ ਹਰਭਜਨ ਸਿੰਘ ਅਤੇ ਹਸਪਤਾਲ ਦੇ ਸਟਾਫ ਦੇ ਵਿਚਾਲੇ ਬਹਿਸ ਹੋ ਗਈ। ਮਾਮਲਾ ਮੈਨੇਜਮੈਂਟ ਕੋਲੇ ਪਹੁੰਚਿਆ ਤਾਂ ਮੈਨੇਜਮੈਂਟ ਵੱਲੋਂ ਹੋਸਪਿਟਲ ਸਟਾਫ ਦੇ ਵਿੱਚੋਂ ਇੱਕ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੈਸ਼ ਵਿੱਚ ਆਏ ਉਕਤ ਲੈਬ ਟੈਕਨੀਸ਼ੀਅਨ ਨੇ ਆਪਣੇ ਸਾਥੀਆਂ ਸਮੇਤ ਹਸਪਤਾਲ ਵਿੱਚ ਪਹੁੰਚ ਹਰਭਜਨ ਸਿੰਘ ਅਤੇ ਉਸਦੇ ਪਰਿਵਾਰ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਰਭਜਨ ਸਿੰਘ ਉਸਦੇ ਮਾਤਾ ਉਸਦੇ ਪਤਨੀ ਅਤੇ ਇੱਕ ਹੋਰ ਸ਼ਖਸ ਜੋ ਕਿ ਉਸੇ ਦੇ ਪਿੰਡ ਦਾ ਹੈ ਦੇ ਸੱਟਾਂ ਲੱਗੀਆਂ ਹਨ।

ਇਹ ਹਮਲੇ ਦੀਆਂ ਤਸਵੀਰਾਂ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈਆਂ ਜਿਸ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਕਾਪੇ ਕਿਰਪਾਨਾਂ ਦੇ ਨਾਲ ਇਹ ਹਮਲਾ ਕੀਤਾ ਗਿਆ। ਜਾਣਕਾਰੀ ਮਿਲਦਿਆਂ ਹੀ ਜਲਾਲਾਬਾਦ ਥਾਣਾ ਸਿਟੀ ਦੇ ਐਸਐਚ ਓ ਅੰਗਰੇਜ਼ ਕੁਮਾਰ ਅਤੇ ਡੀਐਸਪੀ ਏਆਰ ਸ਼ਰਮਾ ਮੌਕੇ ਤੇ ਪਹੁੰਚੇ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ ਅਤੇ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਪਰਿਵਾਰ ਦੇ ਬਿਆਨ ਕਲਮ ਬੰਦ ਕੀਤੇ ਜਾ ਰਹੇ ਹਨ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਏ.ਆਰ. ਸ਼ਰਮਾ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਗੁੰਡਾਗਰਦੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਐਫਆਈਆਰ ਲਾਂਚ ਕੀਤੀ ਜਾਏਗੀ ਅਤੇ ਦੋਸ਼ੀਆਂ ਨੂੰ ਕਾਬੂ ਕਰ ਸਲਾਖਾਂ ਤੇ ਪਿੱਛੇ ਭੇਜਿਆ ਜਾਏਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।