ਨਵੀਂ ਦਿੱਲੀ(ਪੰਜਾਬੀ ਖਬਰਨਾਮਾ): ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਆਪਣੀ ਦੂਜੀ ਨੂੰਹ ਦਾ ਸਵਾਗਤ ਕਰਨ ਲਈ ਤਿਆਰ ਹਨ। ਅੱਜ ਯਾਨੀ 12 ਜੁਲਾਈ ਨੂੰ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਮੰਗੇਤਰ ਰਾਧਿਕਾ ਮਰਚੈਂਟ ਦਾ ਵਿਆਹ ਹੋਣ ਜਾ ਰਿਹਾ ਹੈ। ਆਪਣੇ ਬੇਟੇ ਦੇ ਵਿਆਹ ਨੂੰ ਖਾਸ ਬਣਾਉਣ ਲਈ ਅੰਬਾਨੀ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਖਾਸ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ। ਅਨੰਤ-ਰਾਧਿਕਾ ਦੇ ਵਿਆਹ ‘ਚ ਸਭ ਕੁਝ ਖਾਸ ਹੋਣ ਵਾਲਾ ਹੈ।
ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਮੰਗੇਤਰ ਰਾਧਿਕਾ ਮਰਚੈਂਟ ਦੇ ਵਿਐਹ ਤੋਂ ਪਹਿਲਾਂ ਦੋ ਪ੍ਰੀ-ਵੈਡਿੰਗ ਫੰਕਸ਼ਨ ਹੋਏ। ਵਿਆਹ ਪ੍ਰੋਗਰਾਮ ਦੀ ਸ਼ੁਰੂਆਤ ਸਾਮੂਹਿਕ ਵਿਆਹ ਨਾਲ ਹੋਈ। ਅਨੰਤ ਅਤੇ ਰਾਧਿਕਾ ਦਾ ਸੰਗੀਤ ਸਮਾਰੋਹ 6 ਜੁਲਾਈ ਨੂੰ ਹੋਇਆ ਸੀ, ਜਿਸ ਵਿੱਚ ਜਸਟਿਨ ਬੀਬਰ ਨੇ ਪਰਫਾਰਮ ਕੀਤਾ। ਇਸ ਤੋਂ ਬਾਅਦ 8 ਜੁਲਾਈ ਨੂੰ ਹਲਦੀ ਦੀ ਰਸਮ ਹੋਈ, ਜਿਸ ਵਿੱਚ ਸਾਰੇ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਮੰਹਿਦੀ ਦੀ ਰਸਮ 10 ਜੁਲਾਈ ਨੂੰ ਐਂਟੀਲੀਆ ਵਿੱਚ ਹੋਈ ਸੀ। ਜਿਸ ਵਿੱਚ ਮੰਹਿਦੀ ਕਲਾਕਾਰ ਵੀਨਾ ਨਾਗਦਾ ਨੇ ਰਾਧਿਕਾ ਦੇ ਹੱਥਾਂ ਉੱਤੇ ਮਹਿੰਦੀ ਲਗਾਈ।