Only Apple Phones will be Used in Office(ਪੰਜਾਬੀ ਖਬਰਨਾਮਾ): ਦੁਨੀਆਂ ਦੀ ਮਸ਼ਹੂਰ ਆਈਟੀ ਕੰਪਨੀ ਮਾਈਕ੍ਰੋਸਾਫਟ (Microsoft) ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਦਫਤਰ ਦੇ ਅੰਦਰ ਸਿਰਫ ਐਪਲ ਫੋਨ ਹੀ ਵਰਤੇ ਜਾਣਗੇ। ਕੋਈ ਵੀ ਐਂਡ੍ਰਾਇਡ ਫੋਨ ਨਹੀਂ ਵਰਤਿਆ ਜਾਵੇਗਾ। ਕੰਪਨੀ ਨੇ ਇਹ ਫੈਸਲਾ ਹਾਲ ਹੀ ‘ਚ ਹੈਕਿੰਗ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦਫ਼ਤਰ ਦੇ ਅੰਦਰ ਸਿਰਫ਼ iOS ਆਧਾਰਿਤ ਮੋਬਾਈਲਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ।
ਮਾਈਕ੍ਰੋਸਾਫਟ ਨੇ ਇਸ ਆਦੇਸ਼ ਨੂੰ ਚੀਨ ਸਥਿਤ ਕੰਪਨੀ ਦੇ ਦਫਤਰ ‘ਚ ਲਾਗੂ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਗੂਗਲ ਦੀ ਚੀਨ ‘ਚ ਐਂਡ੍ਰਾਇਡ ਸਰਵਿਸ ਨਹੀਂ ਹੈ। ਇਸ ਲਈ ਸਾਰੇ ਕਰਮਚਾਰੀਆਂ ਨੂੰ ਦਫਤਰ ‘ਚ ਐਪਲ ਫੋਨ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਦੂਜੀ ਗੱਲ ਇਹ ਹੈ ਕਿ ਕਈ ਸੁਰੱਖਿਆ ਉਲੰਘਣਾਵਾਂ ਤੋਂ ਬਾਅਦ ਕੰਪਨੀ ਹੁਣ ਆਪਣੀ ਸੁਰੱਖਿਆ ਵਧਾ ਰਹੀ ਹੈ। ਹਾਲ ਹੀ ‘ਚ ਰੂਸੀ ਹੈਕਰਾਂ ਨੇ ਕੰਪਨੀ ਦੇ ਕਰਮਚਾਰੀਆਂ ਅਤੇ ਗਾਹਕਾਂ ਦੀਆਂ ਈਮੇਲਾਂ ਨੂੰ ਹੈਕ ਕਰ ਲਿਆ ਸੀ।