Indian Railway Trevelling(ਪੰਜਾਬੀ ਖਬਰਨਾਮਾ): ਭਾਰਤੀ ਰੇਲ ਗੱਡੀਆਂ ਦੇ ਜਨਰਲ ਕੋਚਾਂ ਵਿਚ ਹਰ ਰੋਜ਼ ਲੱਖਾਂ ਮੁਸਾਫਰਾਂ ਨੂੰ ਭੀੜ-ਭੜੱਕੇ ਵਿਚ ਸਫਰ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸਲੀਪਰ ਕੋਚਾਂ (Sleeper Coaches) ਵਿਚ ਜ਼ਿਆਦਾ ਮੰਗ ਹੋਣ ਕਾਰਨ ਕਨਫਰਮ ਟਿਕਟਾਂ ਆਸਾਨੀ ਨਾਲ ਉਪਲਬਧ ਨਹੀਂ ਹਨ, ਪਰ ਹੁਣ ਇਹ ਸਥਿਤੀ ਜਲਦੀ ਬਦਲਣ ਵਾਲੀ ਹੈ।

ਦੱਸ ਦਈਏ ਕਿ ਆਮ ਰੇਲ ਯਾਤਰੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਅਗਲੇ ਦੋ ਵਿੱਤੀ ਸਾਲਾਂ ਵਿਚ 10,000 ਨਾਨ-ਏਅਰ ਕੰਡੀਸ਼ਨਡ ਕੋਚਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ।

ਉੱਤਰੀ ਰੇਲਵੇ (Northern Railway) ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਆਮ ਰੇਲ ਯਾਤਰੀਆਂ ਲਈ ਸੁਵਿਧਾਵਾਂ ਵਧਾਉਣਾ ਹੈ। ਅਗਲੇ ਦੋ ਸਾਲਾਂ ਵਿਚ 10,000 ਨਾਨ-ਏਅਰ ਕੰਡੀਸ਼ਨਡ ਕੋਚਾਂ ਦੇ ਨਿਰਮਾਣ ਤੋਂ ਬਾਅਦ, ਕੁੱਲ ਯਾਤਰੀ ਕੋਚਾਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ 22 ਪ੍ਰਤੀਸ਼ਤ ਵਧ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।