PM Modi(ਪੰਜਾਬੀ ਖਬਰਨਾਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਤੋਂ ਆਸਟਰੀਆ ਦੇ ਦੋ ਦਿਨਾਂ ਦੌਰੇ ‘ਤੇ ਮੰਗਲਵਾਰ (9 ਜੁਲਾਈ) ਨੂੰ ਵਿਆਨਾ ਪਹੁੰਚੇ। ਜਿਸ ਤੋਂ ਬਾਅਦ ਅੱਜ ਪੀਐਮ ਮੋਦੀ ਆਸਟਰੀਆ ਦਾ ਸਫਲ ਦੌਰਾ ਪੂਰਾ ਕਰਨ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੀ ਆਸਟ੍ਰੀਆ ਦੀ ਯਾਤਰਾ ਇਤਿਹਾਸਕ ਅਤੇ ਬਹੁਤ ਸਾਰਥਕ ਰਹੀ ਹੈ। ਸਾਡੇ ਦੇਸ਼ਾਂ ਦੀ ਦੋਸਤੀ ਵਿੱਚ ਇੱਕ ਨਵੀਂ ਊਰਜਾ ਆਈ ਹੈ। ਮੈਨੂੰ ਵਿਆਨਾ ਵਿੱਚ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਖੁਸ਼ੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਚਾਂਸਲਰ ਕਾਰਲ ਨੇਹਮਰ ਦੇ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਅਤੇ ਪਿਆਰ ਲਈ ਧੰਨਵਾਦੀ ਹਨ।