10 ਜੁਲਾਈ 2024 (ਪੰਜਾਬੀ ਖਬਰਨਾਮਾ) : ਈਸ਼ਾਨ ਕਿਸ਼ਨ (Ishan Kishan) ਇਕ ਪ੍ਰਸਿੱਧ ਬੱਲੇਬਾਜ਼ ਅਤੇ ਵਿਕਟਕੀਪਰ ਹਨ। ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਪਰ ਫ਼ਿਲਹਾਲ ਉਹ ਭਾਰਤੀ ਕ੍ਰਿਕਟ ਟੀਮ ਵਿਚੋਂ ਬਾਹਰ ਹਨ। ਸਾਲ 2023 ਵਿਚ ਦੱਖਣੀ ਅਫ਼ਰੀਕਾ ਨਾ ਖੇਟੀ ਗਈ ਟੈਸਟ ਸੀਰੀਜ਼ ਵਿਚ ਈਸ਼ਾਨ ਕਿਸ਼ਨ ਵਾਪਸੀ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਨੂੰ ਟੀਮ ਵਿਚ ਥਾਂ ਨਹੀਂ ਦਿੱਤੀ ਗਈ। ਇਸ ਸਾਲ ਵੀ ਉਸਨੂੰ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਮੌਕਾ ਨਹੀਂ ਦਿੱਤਾ ਗਿਆ। ਕ੍ਰਿਕਟ ਟੀਮ ਵਿਚੋਂ ਬਾਹਰ ਰੱਖਣ ਕਾਰਨ ਈਸ਼ਾਨ ਕਿਸ਼ਨ ਨੇ ਆਪਣੀ ਚੁੱਪੀ ਤੋੜੀ ਹੈ।
ਆਈਸੀਸੀ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਜ਼ਿੰਬਾਬਵੇ ਪਹੁੰਚ ਗਈ ਹੈ। ਇਸ ਟੀਮ ‘ਚ ਚੋਣਕਾਰਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਅਤੇ ਘਰੇਲੂ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਪਰ ਇਸ਼ਾਨ ਕਿਸ਼ਨ ਨੂੰ ਇਸ ਟੀਮ ਦਾ ਹਿੱਸਾ ਵੀ ਨਹੀਂ ਬਣਾਇਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਰਿਹੇ ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖ਼ਿਲਾਫ ਖੇਡੇ ਗਏ ਵਨਡੇ ਮੈਚ ਵਿਚ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਮੈਚ ਵਿਚ ਇਸ਼ਾਨ ਨੇ ਦੋਹਰਾ ਸੈਂਕੜਾ ਲਗਾ ਕੇ ਹਲਚਲ ਮਚਾ ਦਿੱਤੀ ਸੀ। ਪਰ ਹੁਣ ਈਸ਼ਾਨ ਨੂੰ ਭਾਰਤੀ ਕ੍ਰਿਕਟ ਟੀਮ ‘ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਈਸ਼ਾਨ ਕਿਸ਼ਨ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਈਸ਼ਾਨ ਨੇ ਕਿਹਾ ਕਿ ਮੈਂ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ, ਜਦੋਂ ਮੈਂ ਅਜਿਹਾ ਕੀਤਾ ਤਾਂ ਮੈਂ ਸੋਚਿਆ ਕਿ ਇਹ ਆਮ ਗੱਲ ਹੈ। ਅਸਲ ‘ਚ ਉਸ ਸਮੇਂ ਮੈਂ ਖੇਡਣ ਦੇ ਮੂਡ ‘ਚ ਨਹੀਂ ਸੀ, ਇਸੇ ਲਈ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ। ਪਰ ਇਹ ਫੈਸਲਾ ਮੇਰੇ ਕ੍ਰਿਕਟ ਕਰੀਅਰ ਉੱਤੇ ਭਾਰੀ ਪੈ ਗਿਆ।
ਉਨ੍ਹਾਂ ਦੱਸ਼ਿਆ ਕਿ ਮੈਨੂੰ ਉਸ ਸਮੇਂ ਇਸ ਗੱਲ ਦੀ ਸਮਝ ਨਹੀਂ ਸੀ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਲੈਂਣਾ ਮੇਰੇ ਕਰੀਅਰ ਲਈ ਠੀਕ ਨਹੀਂ। ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਬਿਲਕੁਲ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਨਾ ਲੈਂਦਾ। ਉਨ੍ਹਾਂ ਕਿਹਾ ਕਿ ਬੀਸੀਸੀਆਈ ਦਾ ਨਿਯਮ ਹੈ ਕਿ ਜੇਕਰ ਕੋਈ ਖਿਡਾਰੀ ਟੀਮ ਵਿਚ ਵਾਪਸੀ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਘਰੇਲੂ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਲੈਣ ਦੇ ਫ਼ੈਸਲੇ ਬਾਰੇ ਗੱਲ ਕਰਦਿਆਂ ਅੱਗੇ ਕਿਹਾ ਕਿ ਬ੍ਰੇਕ ਲੈਣ ਤੋਂ ਬਾਅਦ ਅੰਤਰਰਾਸ਼ਟੀ ਕ੍ਰਿਕਟ ਨਾ ਖੇਡ ਸਕਣਾ ਮੇਰੇ ਲਈ ਆਸਾਨ ਨਹੀਂ ਹੈ। ਜਿਸ ਸਮੇਂ ਈਸ਼ਾਨ ਕਿਸ਼ਨ ਨੇ ਅੰਤਰਾਸ਼ਟਰੀ ਕ੍ਰਿਕਟ ਨਾ ਖੇਡਣ ਦਾ ਫ਼ੈਸਲਾ ਲਿਆ ਸੀ, ਉਸ ਸਮੇਂ ਉਸਦਾ ਕ੍ਰਿਕਟ ਵਿਚ ਪ੍ਰਦਰਸ਼ਨ ਬਹੁਤ ਵਧੀਆ ਚੱਲ ਰਿਹਾ ਸੀ। ਇਹ ਸਭ ਮੇਰੇ ਲਈ ਬਹੁਤ ਨਿਰਾਸ਼ਾਜਨਕ ਹੈ। ਇਸ ਸੰਬੰਧੀ ਮੇਰੇ ਮਨ ਵਿਚ ਤਰ੍ਹਾਂ ਤਰ੍ਹਾਂ ਦੇ ਸਵਾਲ ਚੱਲਦੇ ਰਹਿੰਦੇ ਹਨ। ਕਈ ਵਾਰ ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਹੀ ਇੰਝ ਕਿਉਂ ਹੋਇਆ।