10 ਜੁਲਾਈ 2024 (ਪੰਜਾਬੀ ਖਬਰਨਾਮਾ) : ਫਲ ਖਾਣਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਹਰੇਕ ਮੌਸਮ ਦੇ ਵੱਖਰੇ ਫਲ ਹਨ। ਪਰ ਕੇਲਾ ਇਕ ਅਜਿਹਾ ਫਲ ਹੈ, ਜੋ ਸਾਲ ਭਰ ਮਿਲਦਾ ਹੈ। ਭਾਰਤ ਵਿਚ ਕੇਲੇ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਕੇਲੇ ਨੂੰ ਸੁੱਚਾ ਫਲ ਮੰਨਿਆ ਜਾਂਦਾ ਹੈ, ਇਸ ਲਈ ਇਸਦੀ ਵਰਤੋਂ ਪ੍ਰਸ਼ਾਦ ਦੇ ਵਜੋ ਵੀ ਹੁੰਦੀ ਹੈ। ਅਸੀਂ ਅਕਸਰ ਹੀ ਕਿਸੇ ਵੀ ਸਮੇਂ ਕੇਲੇ ਦਾ ਸੇਵਨ ਕਰ ਲੈਂਦੇ ਹਾਂ। ਪਰ ਕੀ ਤੁਹਾਨੂੰ ਪਤਾ ਹੈ ਕੇਲੇ ਖਾਣ ਦਾ ਸਹੀ ਸਮਾਂ ਕੀ ਹੈ। ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ।
ਦਰਅਸਲ ਗ਼ਲਤ ਸਮੇਂ ਉੱਤੇ ਫਲ ਖਾਣਾ ਸਾਡੀ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਫਲਾਂ ਦਾ ਭਰਪੂਰ ਫ਼ਇਦਾ ਲੈਣ ਲਈ ਇਨ੍ਹਾਂ ਦਾ ਸਹੀ ਸਮੇਂ ਸੇਵਨ ਕਰਨਾ ਲਾਜ਼ਮੀ ਹੈ। ਕੇਲਾ ਇਕ ਅਜਿਹਾ ਫਲ ਹੈ, ਜਿਸਨੂੰ ਅਸੀਂ ਕਦੋਂ ਵੀ ਕਿਤੇ ਵੀ ਖਾ ਲੈਂਦੇ ਹਾਂ। ਪਰ ਸਾਨੂੰ ਕੇਲੇ ਖਾਣ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਕੇਲੇ ਵਿਚ ਮੌਜੂਦ ਪੌਸ਼ਟਿਕ ਤੱਤ
ਕੇਲੇ ਵਿਚ ਸਾਡੀ ਸਿਹਤ ਲਈ ਲੋੜੀਂਦੇ ਕਈ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਇਹ ਸਾਡੇ ਲਈ ਇਕ ਸਿਹਤਮੰਦ ਫਲ ਹੈ। ਕੇਲੇ ਵਿਚ ਪੋਟਾਸ਼ੀਅਮ, ਸੋਡੀਅਮ, ਵਿਟਾਮਿਨ ਕੇ, ਮੈਗਨੀਸ਼ੀਅਮ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।
ਕੀ ਮੀਂਹ ਦੇ ਮੌਸਮ ਵਿਚ ਕੇਲਾ ਖਾਣਾ ਹੈ ਠੀਕ
ਹੁਣ ਮੀਂਹ ਦਾ ਮੌਸਮ ਚੱਲ ਰਿਹਾ ਹੈ। ਬਹੁਤ ਲੋਕਾਂ ਦੇ ਮਨ ਵਿਚ ਇਹ ਸਵਾਲ ਵੀ ਆਉਂਦਾ ਹੈ ਕਿ ਮੀਂਹ ਦੇ ਮੌਸਮ ਵਿਚ ਕੇਲਾ ਖਾਣਾ ਸਿਹਤ ਲਈ ਸਹੀ ਹੈ ਜਾਂ ਨਹੀਂ। ਸਿਹਤ ਮਾਹਿਰਾਂ ਦੇ ਅਨੁਸਾਰ ਤੁਸੀਂ ਮੀਂਹ ਦੇ ਮੌਸਮ ਵਿਚ ਕੇਲਾ ਖਾ ਸਕਦੇ ਹੋ। ਪਰ ਜੇਕਰ ਤੁਹਾਨੂੰ ਜ਼ੁਕਾਮ, ਖੰਘ, ਬੁਖ਼ਾਰ, ਗਲਾ ਖ਼ਰਾਬ ਆਦਿ ਸਮੱਸਿਆ ਹੈ, ਤਾਂ ਤੁਹਾਨੂੰ ਕੇਲੇ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਕਦੋਂ ਨਹੀਂ ਖਾਣਾ ਚਾਹੀਦਾ ਕੇਲਾ
ਮਾਹਿਰਾਂ ਦੇ ਅਨੁਸਾਰ ਖਾਲੀ ਪੇਟ, ਰਾਤ ਸਮੇਂ ਜਾਂ ਸ਼ਾਮ ਨੂੰ ਕੇਲੇ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈੋ। ਇਸ ਗ਼ਲਤ ਸਮੇਂ ਉੱਤੇ ਕੇਲਾ ਖਾਣ ਨਾਲ ਤੁਹਾਨੂੰ ਬਲਗਮ, ਖੰਘ ਅਤੇ ਪਾਚਨ ਕਿਰਿਆ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖਾਲੀ ਪੇਟ ਕੇਲਾ ਖਾਣ ਨਾਲ ਐਸਿਡ ਰਿਫਲਕਸ ਹੋ ਸਕਦਾ ਹੈ। ਦਮਾ, ਖੰਘ ਅਤੇ ਪਾਚਨ ਕਿਰਿਆ ਤੋਂ ਪੀੜਤ ਲੋਕਾਂ ਨੂੰ ਕੇਲਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਕੇਲਾ ਖਾਣ ਦਾ ਸਹੀ ਸਮਾਂ
ਕੇਲਾ ਖਾਣ ਦੇ ਸਹੀ ਸਮੇਂ ਦੀ ਗੱਲ ਕਰੀਏ ਤਾਂ ਸਵੇਰ ਦੇ ਨਾਸ਼ਤੇ ਦੌਰਾਨ ਕੇਲਾ ਖਾਣ ਸਭ ਤੋਂ ਵੱਧ ਚੰਗਾ ਹੁੰਦਾ ਹੈ। ਅਸੀਂ ਅਕਸਰ ਹੀ ਕੇਲੇ ਦਾ ਸੇਵਨ ਦੁੱਧ ਨਾਲ ਕਰਦੇ ਹਾਂ। ਪਰ ਮਾਹਿਰਾਂ ਦੇ ਅਨੁਸਾਰ ਕੇਲੇ ਨੂੰ ਦੁੱਧ ਵਿਚ ਮਿਕਸ ਕਰਕੇ ਨਹੀਂ