27 ਜੂਨ (ਪੰਜਾਬੀ ਖਬਰਨਾਮਾ):ਬਿੱਗ ਬੌਸ (Bigg Boss) ਭਾਰਤ ਦਾ ਇਕ ਵੱਡਾ ਸ਼ੋਅ ਹੈ। ਬਹੁਗਿਣਤੀ ਲੋਕ ਇਸ ਸ਼ੋਅ ਨੂੰ ਦੇਖਣਾ ਪਸੰਦ ਕਰਦੇ ਹਨ। ਕਈਆਂ ਦਾ ਤਾਂ ਇਸ ਸ਼ੋਅ ਵਿਚ ਜਾਣ ਦਾ ਸੁਪਨਾ ਵੀ ਹੁੰਦਾ ਹੈ। ਬਿੱਗ ਬੌਸ ਓਟੀਟੀ ਸੀਜ਼ਨ 3 (Bigg Boss OTT Season 3) ਸ਼ੁਰੂ ਹੋ ਗਿਆ ਹੈ ਅਤੇ ਰੈਪਰ ਨਾਜ਼ੀ ਇਨ੍ਹੀਂ ਦਿਨੀਂ ਇਸ ਸ਼ੋਅ ਦਾ ਹਿੱਸਾ ਹੈ। ਇਸ ਦੌਰਾਨ ਰੈਪਰ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਇਸ ਬਾਰੇ ਡਿਟੇਲ
ਨਾਜ਼ੀ ਨੇ ਸ਼ੋਅ ‘ਚ ਦੱਸਿਆ ਕਿ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫ਼ਿਲਮ ‘ਗਲੀ ਬੁਆਏ’ (Gully Boy) ਦੇਸ਼ ਦੀ ਇਕ ਮਸ਼ਹੂਰ ਫ਼ਿਲਮ ਹੈ, ਜੋ ਕਿ ਕਈ ਖ਼ਿਤਾਬ ਆਪਣੇ ਨਾਂ ਕਰ ਚੁੱਕੀ ਹੈ। ਨਾਜ਼ੀ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਰਣਵੀਰ ਸਿੰਘ ਦੁਆਰਾ ਨਿਭਾਏ ਗਏ ਰੈਪਰ ਦਾ ਕਿਰਦਾਰ ਨਾਜ਼ੀ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਨਾਜ਼ੀ ਦਾ ਅਸਲੀ ਨਾਂ ਨਾਵੇਦ ਸ਼ੇਖ ਹੈ।
ਭਾਰਤ ਦੇ ਵੱਡੇ ਸ਼ੋਅ ਬਿੱਗ ਬੌਸ ਵਿਚ ਰੈਪਰ ਨਾਜ਼ੀ ਦਾ ਇਹ ਖੁਲਾਸਾ ਹੈਰਾਨ ਕਰਨ ਵਾਲਾ ਹੈ। ਉਸਨੇ ਕਿਹਾ ਕਿ ਗਲੀ ਬੁਆਏ ਫ਼ਿਲਮ ਉਸਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਣਾਈ ਗਈ ਹੈ। ਇਸ ਨਾਲ ਨੂੰ ਕਾਫੀ ਫ਼ਾਇਦਾ ਹੋਇਆ। ਉਸਦਾ ਜੀਵਨ ਲੋਕਾਂ ਦੇ ਸਾਹਮਣੇ ਆ ਸਕਿਆ। ਪਰ ਇਸਦੇ ਨਾਲ ਹੀ ਉਸਨੂੰ ਇਸ ਫ਼ਿਲਮ ਕਾਰਨ ਨੁਕਸਾਨ ਵੀ ਹੋਇਆ।
ਉਸਨੇ ਦੱਸਿਆ ਕਿ ਫ਼ਿਲਮ ਵਿਚ ਉਸਦੀ ਜ਼ਿੰਦਗੀ ਨੂੰ ਕਈ ਥਾਂਵੇਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਫ਼ਿਲਮ ਵਿਚ ਦਿਖਾਈਆਂ ਗਈਆਂ ਕਈ ਘਟਨਾਵਾਂ ਉਸਦੇ ਜੀਵਨ ਦਾ ਹਿੱਸਾ ਨਹੀਂ ਹਨ। ਉਸਨੇ ਕਿਹਾ ਕਿ ਫ਼ਿਲਮ ਵਿਚ ਉਸਦੀ ਜ਼ਿੰਦਗੀ ਬਾਰੇ ਬਹੁਤ ਸਾਰੇ ਝੂਠ ਦਿਖਾਏ ਗਏ ਹਨ। ਦਰਸ਼ਕਾਂ ਨੂੰ ਫ਼ਿਲਮ ਦੀ ਕਹਾਣੀ ਨੂੰ ਸੱਚ ਮੰਨ ਕੇ ਉਸ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ।
ਰੈਪਰ ਨਾਜ਼ੀ ਨੇ ਇਹ ਵੀ ਦੱਸਿਆ ਕਿ ਕਈ ਬਾਲੀਵੁੱਡ ਫ਼ਿਲਮੀ ਸਿਤਾਰੇ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਹ ਅਮਿਤਾਭ ਬੱਚਨ ਜੀ ਨੂੰ ਵੀ ਮਿਲ ਚੁੱਕੇ ਹਨ। ਨਾਜ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਵਾਰ ਮੇਰੇ ਰੈਪ ‘ਤੇ ਲਿਪ ਸਿੰਕ ਕਰਨਾ ਪਿਆ, ਜਿਸ ਦੌਰਾਨ ਉਨ੍ਹਾਂ ਨੇ ਮੇਰੇ ਕੰਮ ਦੀ ਵੀ ਤਾਰੀਫ ਕੀਤੀ