26 ਜੂਨ (ਪੰਜਾਬੀ ਖਬਰਨਾਮਾ): ਜੂਨ ਦਾ ਮਹੀਨਾ ਖਤਮ ਹੋਣ ਵਾਲਾ ਹੈ ਤੇ ਅਗਲੇ ਹਫਤੇ ਤੋਂ ਜੁਲਾਈ ਮਹੀਨਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਇਹ ਮਹੀਨਾ ITR (Income Tax Return) ਤੇ ਕੇਂਦਰੀ ਬਜਟ ਕਾਰਨ ਮਹੱਤਵਪੂਰਨ ਹੈ। ਪਰ 1 ਜੁਲਾਈ ਤੋਂ ਕਈ ਵਿੱਤੀ ਨਿਯਮ ਬਦਲ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਅਪਡੇਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੀਐਨਜੀ ਤੇ ਪੀਐਨਜੀ ਦੀਆਂ ਦਰਾਂ ‘ਚ ਵੀ ਸੋਧ ਕੀਤੀ ਜਾਂਦੀ ਹੈ।
LPG ਸਿਲੰਡਰ ਦੀ ਕੀਮਤ
ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅਪਡੇਟ ਕੀਤੀਆਂ ਜਾਂਦੀਆਂ ਹਨ। 1 ਮਈ ਨੂੰ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਸੀ। ਹੁਣ ਦੇਖਣਾ ਹੋਵੇਗਾ ਕਿ 1 ਜੁਲਾਈ ਨੂੰ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਹੁੰਦੀ ਹੈ ਜਾਂ ਵਾਧਾ।
ਇੰਡੀਅਨ ਬੈਂਕ ਸਪੈਸ਼ਲ ਐੱਫਡੀ
ਇੰਡੀਅਨ ਬੈਂਕ ਆਪਣੇ ਗਾਹਕਾਂ ਲਈ ਵਿਸ਼ੇਸ਼ FD ਚਲਾ ਰਿਹਾ ਹੈ। ਇਸ FD ਦੀ ਮਿਆਦ 300 ਤੇ 400 ਦਿਨ ਹੈ। ਇੰਡੀਅਨ ਬੈਂਕ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਇਸ FD ਦਾ ਨਾਂ ਇੰਡ ਸੁਪਰ 400 ਤੇ ਇੰਡ ਸੁਪਰੀਮ 300 ਦਿਨ ਹੈ।
ਇਸ FD ‘ਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਜੂਨ 2024 ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਕਾਲੇਬਲ FD ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਜਦੋਂ ਚਾਹੋ ਪੈਸੇ ਕਢਵਾ ਸਕਦੇ ਹੋ। ਇਸ FD ‘ਚ ਆਮ ਲੋਕਾਂ ਨੂੰ 7.25 ਫੀਸਦੀ, ਸੀਨੀਅਰ ਸਿਟੀਜ਼ਨ ਨੂੰ 7.75 ਫੀਸਦੀ ਤੇ ਸੁਪਰ ਸੀਨੀਅਰ ਸਿਟੀਜ਼ਨ ਨੂੰ 8.00 ਫੀਸਦੀ ਵਿਆਜ ਮਿਲਦਾ ਹੈ।
ਪੰਜਾਬ ਐਂਡ ਸਿੰਧ ਬੈਂਕ ਦੀ ਸਪੈਸ਼ਲ ਐੱਫਡੀ
ਪੰਜਾਬ ਐਂਡ ਸਿੰਧ ਬੈਂਕ ਦੀ ਸਪੈਸ਼ਲ ਐਫਡੀ ਸਕੀਮ ‘ਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਜੂਨ 2024 ਹੈ। ਇਸ FD ਦੀ ਮਿਆਦ 222 ਦਿਨ, 333 ਦਿਨ ਤੇ 444 ਦਿਨ ਹੈ। ਇਸ FD ਵਿੱਚ .05 ਫ਼ੀਸਦ ਦਾ ਵਧ ਤੋਂ ਵਧ ਵਿਆਜ ਮਿਲਦਾ ਹੈ।
ਕ੍ਰੈਡਿਟ ਕਾਰਡ ਬਿੱਲ ਪੇਮੈਂਟ
ਭਾਰਤੀ ਰਿਜ਼ਰਵ ਬੈਂਕ (RBI) ਨੇ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਨੂੰ ਲੈ ਕੇ ਨਵਾਂ ਨਿਯਮ ਜਾਰੀ ਕੀਤਾ ਹੈ। ਇਹ ਨਿਯਮ 1 ਜੁਲਾਈ 2024 ਤੋਂ ਲਾਗੂ ਹੋਵੇਗਾ। ਨਵੇਂ ਨਿਯਮ ਮੁਤਾਬਕ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਦੀ ਪ੍ਰਕਿਰਿਆ ‘ਚ ਬਦਲਾਅ ਹੋਵੇਗਾ। ਇਸ ਬਦਲਾਅ ਦਾ ਸਿੱਧਾ ਅਸਰ PhonePe, Cred, BillDesk ਅਤੇ Infibeam Avenues ਵਰਗੇ fintech ਪਲੇਟਫਾਰਮ ‘ਤੇ ਪਵੇਗਾ।
ਆਰਬੀਆਈ ਨੇ ਸਾਰੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ 1 ਜੁਲਾਈ, 2024 ਤੋਂ ਸਾਰੇ ਕ੍ਰੈਡਿਟ ਕਾਰਡ ਭੁਗਤਾਨ ਭਾਰਤ ਬਿੱਲ ਭੁਗਤਾਨ ਪ੍ਰਣਾਲੀ (BBPS) ਰਾਹੀਂ ਕੀਤੇ ਜਾਣ।