25 ਜੂਨ (ਪੰਜਾਬੀ ਖ਼ਬਰਨਾਮਾ):ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਮਿਤੀ 27 ਜੂਨ, 2024 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ,ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ,ਦੂਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਪਲੇਸਮੈਂਟ ਕੈਂਪ ਵਿਚ ਜ਼ਿਲ੍ਹਾ ਬਰਨਾਲਾ ਵਿਖੇ ਸਥਾਪਿਤ ਨਿਯੋਜਕ/ਕੰਪਨੀਆਂ ਜਿਵੇਂ ਕਿ ਮਾਰੂਤੀ ਸਜ਼ੂਕੀ, ਆਰ.ਕੇ. ਸਟੀਲ ਇੰਡਸਟਰੀ ,ਕਨੱਈਆ ਸੌਲਵੈਕਸ, ਜ਼ੀ ਪੈਕਰਜ਼, ਅਤੇ ਫਲਿੱਕਾਰਟ ਆਦਿ  10 ਦੇ ਕਰੀਬ ਨਾਮਵਰ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਸ ਕੈਂਪ ਦੌਰਾਨ 10ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਦੇ (ਲੜਕੇ ਅਤੇ ਲੜਕੀਆਂ) ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਇਸ ਕੈਂਪ ਦੌਰਾਨ ਪ੍ਰਾਰਥੀਆਂ ਲਈ ਡਾਟਾ ਐਂਟਰੀ ਆਪ੍ਰੇਟਰ ,ਸੁਪਰਵਾਈਜ਼ਰ, ਵੈਲਡਰ, ਹੈਲਪਰ ,ਸੇਲਜ਼ ਐਗਜ਼ੀਕਿਊਟਵ ਆਦਿ ਦੀਆਂ ਅਸਾਮੀਆਂ ਉਪਲੱਬਧ ਹਨ।
ਇਸ ਸਬੰਧੀ ਜ਼ਿਲ੍ਹਾ ਰੋਜਗਾਰ ਉੱਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ,  ਬਰਨਾਲਾ, ਵੱਲੋਂ  ਦੱਸਿਆ ਗਿਆ ਕਿ ਉਪਰੋਕਤ ਅਸਾਮੀਆਂ ਲਈ ਉਮਰ ਹੱਦ  18 ਤੋਂ 40 ਸਾਲ ਹੈ। ਇੰਟਰਵਿਊ ਲਈ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਸ਼ਾਮਿਲ ਹੋਣ ਅਤੇ  ਵਿਦਿਅਕ ਯੋਗਤਾ ਸਬੰਧੀ ਦਸਤਾਵੇਜ਼ ,ਬਾਇਓ-ਡਾਟਾ(10ਵੀਂ, 12ਵੀਂ, ਗ੍ਰੈਜੂਏਸ਼ਨ, ਆਧਾਰ ਕਾਰਡ, ਸਮੇਤ ਫੋਟੋ ਕਾਪੀਆਂ) ਲਾਜ਼ਮੀ ਨਾਲ ਲੈ ਕੇ ਆਉਣ।  ਇਸ ਤੋਂ ਇਲਾਵਾ ਚਾਹਵਾਨ ਅਤੇ ਲੋੜਵੰਦ ਪ੍ਰਾਰਥੀ  ਜਿਨ੍ਹਾਂ ਨੇ ਹਾਲ ਹੀ ਵਿਚ ਦਸਵੀਂ,ਬਾਰਵੀਂ ਜਾਂ ਗ੍ਰੈਜ਼ੂਏਸ਼ਨ ਆਦਿ ਪਾਸ ਕੀਤੀ ਹੈ, ਉਹ ਇਸ ਦਫ਼ਤਰ ਵੱਲੋਂ ਕਰੀਅਰ ਪਲੈਨਿੰਗ ਲਈ ਮੁਫਤ ਕਰੀਅਰ ਕਾਊਂਸਲਿੰਗ ਦੀ ਸਹੂਲਤ ਵੀ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।