24 ਜੂਨ (ਪੰਜਾਬੀ ਖਬਰਨਾਮਾ):ਅਮਰੀਕਾ ਦੇ ਪੰਜਵਾਂ ਦਰਜਾ ਪ੍ਰਾਪਤ ਟੌਮੀ ਪਾਲ ਨੇ ਐਤਵਾਰ ਨੂੰ ਇਟਲੀ ਦੇ ਲੋਰੇਂਜੋ ਮੁਸੇਟੀ ਨੂੰ 6-1, 7-6 (8) ਨਾਲ ਹਰਾ ਕੇ ਗ੍ਰਾਸ ਕੋਰਟ ‘ਤੇ ਆਪਣਾ ਪਹਿਲਾ ਖਿਤਾਬ ਜਿੱਤਿਆ। ਇਹ 27 ਸਾਲਾ ਖਿਡਾਰੀ ਦਾ ਕਰੀਅਰ ਦਾ ਤੀਜਾ ਖਿਤਾਬ ਹੈ। ਇਸ ਨਾਲ ਉਹ ਹੁਣ ਏਟੀਪੀ ਰੈਂਕਿੰਗ ਵਿਚ ਟੇਲਰ ਫਰਿਟਜ਼ ਨੂੰ ਪਛਾੜ ਕੇ ਸਿੰਗਲਜ਼ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਬਣ ਜਾਵੇਗਾ। ਪਾਲ ਇਤਾਲਵੀ ਖਿਡਾਰੀ ਖਿਲਾਫ ਪਹਿਲੇ ਸੈੱਟ ਤੋਂ ਹੀ ਹਮਲਾਵਰ ਸੀ। ਪਿਛਲੇ ਸਾਲ ਪਾਲ ਵਿੰਬਲਡਨ ਦੇ ਤੀਜੇ ਦੌਰ ‘ਚ ਪਹੁੰਚਿਆ ਸੀ। ਉਹ ਇਸ ਸਾਲ ਪੰਜਵੀਂ ਵਾਰ ਇਸ ਗਰੈਂਡ ਸਲੈਮ ਵਿਚ ਹਿੱਸਾ ਲਵੇਗਾ।