24 ਜੂਨ (ਪੰਜਾਬੀ ਖਬਰਨਾਮਾ): ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ ਹੈ। ਗਲੋਬਲ ਸੰਕੇਤਾਂ ਤੋਂ ਕੋਈ ਸਮਰਥਨ ਨਾ ਮਿਲਣ ਕਰਕੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਚ ਖੁੱਲ੍ਹਿਆ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
BSE ਸੈਂਸੈਕਸ 324.25 ਅੰਕ ਜਾਂ 0.42 ਫੀਸਦੀ ਦੀ ਗਿਰਾਵਟ ਨਾਲ 76,885 ‘ਤੇ ਖੁੱਲ੍ਹਿਆ। NSE ਦਾ ਨਿਫਟੀ 118.80 ਅੰਕ ਜਾਂ 0.51 ਫੀਸਦੀ ਦੀ ਗਿਰਾਵਟ ਨਾਲ 23,382 ‘ਤੇ ਖੁੱਲ੍ਹਿਆ ਹੈ।