21 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਅਦਾਕਾਰ ਅਨੂੰ ਕਪੂਰ (Annu Kapoor) ਇਨ੍ਹੀਂ ਦਿਨੀਂ ਆਪਣੀ ਫਿਲਮ Hamare Baarah ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫਿਲਮ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਹੁਣ ਇਸ ਨੂੰ ਅਦਾਲਤ ਤੋਂ ਕਲੀਨ ਚਿੱਟ ਮਿਲ ਗਈ ਹੈ ਤੇ ਅੱਜ 21 ਜੂਨ ਨੂੰ ਇਹ ਫਿਲਮ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਹੈ।

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦੇ ਮੇਕਰਜ਼ ਨੇ ਪੂਰੀ ਸਟਾਰ ਕਾਸਟ ਨਾਲ ਪ੍ਰੈੱਸ ਕਾਨਫਰੰਸ ਕੀਤੀ, ਜਿੱਥੇ ਸਿਤਾਰਿਆਂ ਤੋਂ ਕਈ ਸਵਾਲ ਪੁੱਛੇ ਗਏ। ਇਸ ਦੌਰਾਨ ਅਦਾਕਾਰ ਅਨੂੰ ਕਪੂਰ ਨੇ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ‘ਤੇ ਸਵਾਲ ਚੁੱਕੇ। ਇਸ ਸਵਾਲ ਦਾ ਅਦਾਕਾਰ ਵੱਲੋਂ ਦਿੱਤਾ ਗਿਆ ਜਵਾਬ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦਾ ਥੱਪੜ ਕਾਂਡ ਅਜੇ ਵੀ ਸੁਰਖੀਆਂ ‘ਚ ਬਣਿਆ ਹੋਇਆ ਹੈ। ਕੁਝ ਨੇ ਇਸ ਦੀ ਨਿਖੇਧੀ ਕੀਤੀ, ਜਦੋਂਕਿ ਕੁਝ ਨੇ ਸੀਆਈਐੱਸਐੱਫ ਮੁਲਾਜ਼ਮ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ। ਇਸ ਲਿਸਟ ‘ਚ ਵਿਸ਼ਾਲ ਦਦਲਾਨੀ, ਸ਼ਬਾਨਾ ਆਜ਼ਮੀ ਤੋਂ ਲੈ ਕੇ ਸਵਰਾ ਭਾਸਕਰ ਤਕ ਦੇ ਨਾਂ ਸ਼ਾਮਲ ਹਨ। ਹੁਣ ਇਸ ‘ਤੇ ਅਦਾਕਾਰ ਅਨੂੰ ਕਪੂਰ ਨੇ ਵੀ ਗੱਲ ਕੀਤੀ ਹੈ।

ਥੱਪੜ ਕਾਂਡ ‘ਤੇ ਕੀ ਬੋਲੇ ਅਨੂੰ ਕਪੂਰ?

ਜਦੋਂ ਅਨੂੰ ਕਪੂਰ ਨੂੰ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੰਗਨਾ ਜੀ ਕੌਣ ਹਨ? ਕੋਈ ਵੱਡੀ ਹੀਰੋਇਨ ਹੈ? ਉਸ ਦਾ ਇਹ ਜਵਾਬ ਸੁਣ ਕੇ ਉੱਥੇ ਬੈਠੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹੋਰ ਤਾਂ ਹੋਰ, ਕਿਸੇ ਨੇ ਅਦਾਕਾਰ ਨੂੰ ਦੱਸਿਆ ਕਿ ਉਹ ਹਾਲ ਹੀ ਵਿਚ ਮੰਡੀ ਤੋਂ ਚੋਣ ਜਿੱਤ ਸੀ ਤੇ ਨਵੀਂ ਐੱਮਪੀ ਹੈ। ਇਸ ‘ਤੇ ਅਦਾਕਾਰ ਨੇ ਕਿਹਾ ਕਿ ਓ ਹੋ ਉਹ ਵੀ ਹੋ ਗਈ।

ਫਿਰ ਅਨੂੰ ਕਪੂਰ ਅੱਗੇ ਕਹਿੰਦੇ ਹਨ ਕਿ ਜੇ ਮੈਂ ਅਜਿਹੀ ਗੱਲ ਕਹਾਂ ਤਾਂ ਸਭ ਤੋਂ ਪਹਿਲਾਂ ਇਹ ਕਿਹਾ ਜਾਵੇਗਾ ਅਨੂੰ ਕਪੂਰ ਬੇਕਾਰ ਦੀ ਗੱਲ ਕਰਦਾ ਹੈ। ਉੱਥੇ ਹੀ ਜੇ ਕਿਸੇ ਨੇ ਮੈਨੂੰ ਥੱਪੜ ਮਾਰਿਆ ਤਾਂ ਮੈਂ ਕਾਨੂੰਨੀ ਪ੍ਰਕਿਰਿਆ ‘ਚੋਂ ਲੰਘਾਂਗਾ। ਇਸ ਦੇ ਨਾਲ ਹੀ ਇਸ ਕਾਨਫ਼ਰੰਸ ‘ਚ ਅਦਾਕਾਰ ਨੇ ਸੰਜੇ ਲੀਲਾ ਭੰਸਾਲੀ ‘ਤੇ ਵੀ ਹਮਲਾ ਬੋਲਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।