20 ਜੂਨ (ਪੰਜਾਬੀ ਖਬਰਨਾਮਾ):ਸਾਬਰਾ ਗਰੈਂਡ ਸਲੈਮ ਚੈਂਪੀਅਨ ਨਾਓਮੀ ਓਸਾਕਾ, ਕੈਰੋਲੀਨਾ ਵੋਜਨਿਆਕੀ, ਏਂਜੇਲਿਕ ਕਰਬਰ ਤੇ ਐਮਾ ਰਾਡੁਕਾਨੂ ਨੂੰ ਵਿੰਬਲਡਨ ਲਈ ਵਾਈਲਡ ਕਾਰਡ ਦਿੱਤੇ ਗਏ ਹਨ। ਵਿੰਬਲਡਨ ਇਕ ਜੁਲਾਈ ਤੋਂ ਸ਼ੁਰੂ ਹੋਵੇਗਾ। ਚਾਰ ਵਾਰ ਦੀ ਚੈਂਪੀਅਨ ਤੇ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਓਸਾਕਾ ਤੇ ਤਿੰਨ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਕਰਬਰ ਮੈਟਰਨਿਟੀ ਛੁੱਟੀ ਤੋਂ ਬਾਅਦ ਵਾਪਸੀ ਕਰੇਗੀ। ਉਥੇ ਹੀ ਸਾਬਕਾ ਅਮਰੀਕੀ ਓਪਨ ਚੈਂਪੀਅਨ ਰਾਡੁਕਾਨੂ 2023 ’ਚ ਗੁੱਟ ਤੇ ਪੈਰ ਦੀ ਸਰਜਰੀ ਤੋਂ ਬਾਅਦ ਪਹਿਲੀ ਵਾਰ ਖੇਡੇਗੀ। ਉਸਨੇ ਫਰੈਂਚ ਓਪਨ ’ਚ ਵੀ ਹਿੱਸਾ ਨਹੀਂ ਲਿਆ ਸੀ।

ਸਪੇਨ ਦੇ ਕਾਰਲੋਸ ਅਲਕਰਾਜ਼ ਨੇ ਕੁਈਨਜ਼ ਕਲੱਬ ਦੇ ਪਹਿਲੇ ਮੈਚ ’ਚ ਫਰਾਂਸਿਸਕੋ ਸੇਰੂੰਡੇਲੋ ਨੂੰ 6-1, 7-5 ਨਾਲ ਹਰਾ ਕੇ ਗ੍ਰਾਸਕੋਰਟ ਸੈਸ਼ਨ ਦਾ ਜਿੱਤ ਨਾਲ ਆਗਾਜ਼ ਕੀਤਾ, ਜਦਕਿ ਐਂਡੀ ਮਰੇ ਨੇ ਟੂਰ ਪੱਧਰ ’ਤੇ 1000ਵਾਂ ਮੈਚ ਜਿੱਤਿਆ। ਫਰੈਂਚ ਓਪਨ ਖਿਤਾਬ ਜੇਤੂ ਅਲਕਰਾਜ਼ ਦਾ ਗ੍ਰਾਸ ਕੋਰਟ ’ਤੇ ਜਿੱਤ ਦੀ ਮੁਹਿੰਮ 13 ਮੈਚਾਂ ਦੀ ਹੋ ਗਈ ਹੈ। ਉਨ੍ਹਾਂ ਪਿਛਲੇ ਸਾਲ ਕੁਈਨਜ਼ ਕਲੱਬ ਖਿਤਾਬ ਜਿੱਤਣ ਤੋਂ ਬਾਅਦ ਵਿੰਬਲਡਨ ਫਾਈਨਲ ’ਚ ਨੋਵਾਕ ਜੋਕੋਵਿਕ ਨੂੰ ਹਰਾਇਆ। ਹੁਣ ਉਸਦਾ ਸਾਹਮਣਾ ਜੈਕ ਡ੍ਰੈਪਰ ਨਾਲ ਹੋਵੇਗਾ। ਉਥੇ ਹੀ ਪੰਜ ਵਾਰ ਦੇ ਚੈਂਪੀਅਨ ਮਰੇ ਨੇ ਅਲੈਕਜ਼ੇਈ ਪੋਪੀਰਿਨ ਨੂੰ 6-3, 3-6, 6-3 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਐਲੈਕਸ ਜੀ ਮਿਨੌਰ ਨੂੰ ਲੋਰੈਂਸੀ ਮੁਸੇਤੀ ਨੇ 1-6, 6-4, 6-2 ਨਾਲ ਹਰਾਇਆ। ਟੇਲਰ ਫਰਿਟਜ਼, ਟਾਮੀ ਪਾਲ ਤੇ ਸੇਬੈਸਟੀਅਨ ਕੋਰਡਾ ਵੀ ਦੂਜੇ ਦੌਰ ’ਚ ਪਹੁੰਚ ਗਿਆ।

ਸਰਬੀਅਨ ਓਲੰਪਿਕ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਨੋਵਾਕ ਜੋਕੋਵਿਕ ਆਗਾਮੀ ਪੈਰਿਸ ਓਲੰਪਿਕ ’ਚ ਹਿੱਸਾ ਲਵੇਗਾ। ਫਰੈਂਚ ਓਪਨ ਕੁਆਰਟਰ ਫਾਈਨਲ ਤੋਂ ਪਹਿਲਾਂ ਗੋਡੇ ਦੀ ਸਰਜਰੀ ਕਾਰਨ ਪਿੱਛੇ ਹਟਣ ਵਾਲੇ ਜੋਕੋਵਿਕ ਨੇ ਉਮੀਦ ਪ੍ਰਗਟਾਈ ਕਿ ਉਹ ਛੇਤੀ ਹੀ ਮੁਕਾਬਲੇ ’ਚ ਪਰਤਣਗੇ•। ਸਰਬੀਅਨ ਕਮੇਟੀ ਨੇ ਕਿਹਾ ਕਿ ਜੋਕੋਵਿਕ ਨੇ ਪੈਰਿਸ ਓਲੰਪਿਕ ਖੇਡਣ ਦੀ ਪੁਸ਼ਟੀ ਕੀਤੀ ਹੈ, ਜੋ ਉਨ੍ਹਾਂ ਦਾ ਪੰਜਵਾਂ ਓਲੰਪਿਕ ਹੋਵੇਗਾ। ਜੋਕੋਵਿਕ ਨੇ ਕਿਹਾ ਕਿ ਉਨ੍ਹਾਂ ਦੇ ਸੱਜੇ ਗੋਡੇ ਦੀ ਸਰਜਰੀ ਸਫਲ ਰਹੀ ਹੈ। ਜੋਕੋਵਿਕ ਨੇ 2008 ਬੀਜਿੰਗ ਓਲੰਪਿਕ ’ਚ ਡੈਬਿਊ ਕਰਦੇ ਹੋਏ ਕਾਂਸੀ ਮੈਡਲ ਜਿੱਤਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।