19 ਜੂਨ (ਪੰਜਾਬੀ ਖਬਰਨਾਮਾ):ਬਹੁਤ ਸਾਰੇ ਲੋਕ ਆਲੂ ਚਿਪਸ ਖਾਣਾ ਪਸੰਦ ਕਰਦੇ ਹਨ। ਜ਼ਿਆਦਾਤਰ ਬੱਚੇ ਭੋਜਨ ਨੂੰ ਛੱਡ ਕੇ ਚਿਪਸ ਖਾ ਕੇ ਆਪਣਾ ਢਿੱਡ ਭਰਦੇ ਹਨ। ਕੁਝ ਲੋਕਾਂ ਨੂੰ ਚਾਹ ਜਾਂ ਦੁਪਹਿਰ ਸਮੇਂ ਆਲੂ ਦੇ ਚਿਪਸ ਖਾਣ ਦੀ ਆਦਤ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚਿਪਸ ਤੁਹਾਡੀ ਸਿਹਤ ਲਈ ਕਿੰਨੇ ਖਤਰਨਾਕ ਹੋ ਸਕਦੇ ਹਨ। ਇਸ ਲਈ ਤੁਹਾਨੂੰ ਸਿਰਫ਼ ਸਵਾਦ ਹੀਂ ਨਹੀਂ, ਸਗੋਂ ਇਸਦੇ ਨੁਕਸਾਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।
ਆਲੂ ਚਿਪਸ ਖਾਣ ਦੇ ਨੁਕਸਾਨ:
ਦਿਲ ਦੀਆਂ ਬੀਮਾਰੀਆਂ ਦਾ ਖਤਰਾ: ਜੇਕਰ ਤੁਸੀਂ ਆਲੂ ਚਿਪਸ ਖਾਂਦੇ ਹੋ, ਤਾਂ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਨ੍ਹਾਂ ਚਿਪਸ ਵਿੱਚ ਬਹੁਤ ਸਾਰਾ ਤੇਲ ਅਤੇ ਲੂਣ ਪਾਇਆ ਹੁੰਦਾ ਹੈ। ਜੇਕਰ ਤੁਸੀਂ ਚਿਪਸ ਜ਼ਿਆਦਾ ਖਾਂਦੇ ਹੋ, ਤਾਂ ਸਰੀਰ ‘ਚ ਬਲੱਡ ਪ੍ਰੈਸ਼ਰ ਦਾ ਪੱਧਰ ਵੱਧ ਸਕਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਚਿਪਸ ਵਿੱਚ ਟ੍ਰਾਂਸ ਫੈਟ ਹੁੰਦਾ ਹੈ। ਇਸ ਨਾਲ ਚਰਬੀ ਵਧਦੀ ਹੈ।
ਕੈਂਸਰ ਦਾ ਖ਼ਤਰਾ: ਜ਼ਿਆਦਾ ਆਲੂ ਚਿਪਸ ਖਾਣ ਨਾਲ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਚਿਪਸ ਵਿੱਚ ਮੌਜੂਦ ਐਕਰੀਲਾਮਾਈਡ ਇੱਕ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਹੈ। ਇਸ ਲਈ ਚਿਪਸ ਖਾਣ ਤੋਂ ਪਰਹੇਜ਼ ਕਰੋ।
ਪਾਚਨ ਸੰਬੰਧੀ ਸਮੱਸਿਆਵਾਂ: ਆਲੂ ਦੇ ਚਿਪਸ ‘ਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਰਕੇ ਚਿਪਸ ਨੂੰ ਹਜ਼ਮ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਚਿਪਸ ਜ਼ਿਆਦਾ ਖਾਣ ਨਾਲ ਪੇਟ ਦਰਦ, ਗੈਸ ਅਤੇ ਐਸੀਡਿਟੀ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ।
ਇਮਿਊਨਿਟੀ ‘ਤੇ ਅਸਰ: ਚਿਪਸ ਨੂੰ ਜ਼ਿਆਦਾ ਖਾਣ ਨਾਲ ਇਮਿਊਨ ਸਿਸਟਮ ‘ਤੇ ਮਾੜਾ ਅਸਰ ਪੈਂਦਾ ਹੈ। ਇਮਿਊਨਿਟੀ ਘੱਟ ਹੋਣ ਨਾਲ ਕਈ ਵਾਇਰਸ ਅਤੇ ਬੈਕਟੀਰੀਆ ਹਮਲਾ ਕਰਨਗੇ, ਜਿਸ ਕਾਰਨ ਬੀਮਾਰੀਆਂ ਦਾ ਖਤਰਾ ਵੱਧ ਜਾਵੇਗਾ।
ਭਾਰ ਵੱਧ ਸਕਦਾ: ਆਲੂ ਦੇ ਚਿਪਸ ਜ਼ਿਆਦਾ ਖਾਣ ਨਾਲ ਸਰੀਰ ਦਾ ਭਾਰ ਵੱਧ ਸਕਦਾ ਹੈ। ਇਸ ਵਿੱਚ ਮੌਜੂਦ ਹਾਈ ਕੈਲੋਰੀ ਅਤੇ ਟ੍ਰਾਂਸ ਫੈਟ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ, ਚਿਪਸ ਖਾਣ ਕਾਰਨ ਡਿਪਰੈਸ਼ਨ ਦਾ ਖਤਰਾ ਵੀ ਰਹਿੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਚਿਪਸ ਨੂੰ ਖਾਣ ਤੋਂ ਪਰਹੇਜ਼ ਕਰੋ।
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।