19 ਜੂਨ (ਪੰਜਾਬੀ ਖਬਰਨਾਮਾ): ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਪਰਵਾਹੀ ਵਰਤਣ ਵਾਲੇ ਅਫਸਰਾਂ ’ਤੇ ਸ਼ਿਕੰਜਾ ਕੱਸਦਿਆਂ ਸੀਨੀਅਰ ਅਫਸਰਾਂ ਨੂੰ ਸਖ਼ਤ ਕਾਰਵਾਈਆਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਤਹਿਤ ਡੀਆਈਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਸਵੇਰੇ 7:30 ਦੇ ਕਰੀਬ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਥਾਣਾ ਟਾਂਡਾ ਵਿਖੇ ਛਾਪੇਮਾਰੀ ਕੀਤੀ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ। ਡੀਆਈਜੀ ਦੇ ਇਸ ਦੌਰੇ ਦੌਰਾਨ ਪਾਇਆ ਗਿਆ ਕਿ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਬਿਨਾਂ ਹਥਿਆਰ ਦੇ ਮੌਜੂਦ ਸੀ। ਸਵੇਰੇ 8 ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ। ਐਸਐਚਓ ਥਾਣਾ ਟਾਂਡਾ ਰਮਨ ਕੁਮਾਰ ਅਤੇ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌਂ ਰਹੇ ਸਨ। ਬਾਕੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ 9:15 ਦੇ ਦਰਮਿਆਨ ਪਹੁੰਚੀ। ਡੀਆਈਜੀ ਦੌਰੇ ਦੌਰਾਨ ਥਾਣੇ ’ਚ ਇਕ ਘੰਟਾ 45 ਮਿੰਟ ਤੱਕ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਥਾਣੇ ਵਿੱਚ ਸੁਰੱਖਿਆ ਦੀ ਕਮੀ ਪਾਈ। ਡੀਐਸਪੀ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ ਐਸਐਚਓ ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਮੁਅੱਤਲ ਕਰ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।