18 ਜੂਨ (ਪੰਜਾਬੀ ਖਬਰਨਾਮਾ):ਪੰਜਾਬੀ ਸਟਾਰ ਦਿਲਜੀਤ ਦੁਸਾਂਝ ਇੱਕ ਤੋਂ ਬਾਅਦ ਇੱਕ ਇਤਿਹਾਸ ਰਚਦੇ ਜਾ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਸਟਾਰ ਅਜਿਹੇ ਪਹਿਲੇ ਭਾਰਤੀ ਸਿਤਾਰੇ ਹਨ, ਜੋ ਜਿੰਮੀ ਫੈਨਲ ਦੇ ਇੰਟਰਨੈਸ਼ਨਲ ਟਾਕ ਸ਼ੋਅ ਦਿ ਟੂਨਾਈਟ ਸ਼ੋਅ ਵਿੱਚ ਬਤੌਰ ਗੈਸਟ ਪਹੁੰਚੇ ਹਨ।

ਹੁਣ ਦਿਲਜੀਤ ਦਾ ਇਸ ਸ਼ੋਅ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ, ਵੀਡੀਓ ਵਿੱਚ ਗਾਇਕ-ਅਦਾਕਾਰ ਨੇ ਹੋਸਟ ਜਿੰਮੀ ਫੈਨਲ ਨੂੰ ਆਪਣਾ ਸਵੈਗ ਦਿਖਾਇਆ ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬੀ ਬੋਲਣਾ ਵੀ ਸਿਖਾਇਆ। ਹੁਣ ਸ਼ੋਸ਼ਲ ਮੀਡੀਆ ਉਤੇ ਸ਼ੋਅ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਪਹਿਲੇ ਵੀਡੀਓ ਵਿੱਚ ਜਿੰਮੀ ਨੂੰ ਪੰਜਾਬੀ ਬੋਲਣਾ ਸਿਖਾ ਰਹੇ ਹਨ, ਪਹਿਲਾਂ ਵੀਡੀਓ ਬਹੁਤ ਹੀ ਮਜ਼ੇਦਾਰ ਹੈ, ਜਿਸ ਵਿੱਚ ਗਾਇਕ ਦਿਲਜੀਤ ਦੁਸਾਂਝ ਕਹਿ ਰਹੇ ਹਨ ਕਿ “ਪੰਜਾਬੀ ਆ ਗਏ ਓਏ…”। ਇਸ ਤੋਂ ਬਾਅਦ ਜਿੰਮੀ ਵੀ ਦਿਲਜੀਤ ਦੀ ਇਸ ਲਾਈਨ ਨੂੰ ਆਪਣੇ ਵਿਦੇਸ਼ੀ ਲਹਿਜ਼ੇ ਵਿੱਚ ਬੋਲਣ ਲੱਗਦੇ ਹਨ, ਜੋ ਦੇਖਣ ਨੂੰ ਕਾਫੀ ਸ਼ਾਨਦਾਰ ਹੈ, ਇਸ ਤੋਂ ਬਾਅਦ ਜਿੰਮੀ ਇੱਕ ਲੈਅ ਵਿੱਚ ਹੀ ਸਤਿ ਸ੍ਰੀ ਅਕਾਲ ਬੋਲ ਦਿੰਦੇ ਹਨ।

ਉੱਥੇ ਨਾਲ ਹੀ ਦੂਜੀ ਵੀਡੀਓ ਵਿੱਚ ਦੋਵੇਂ ਹੀ ਸਟਾਰ ਇੱਕ ਮਜ਼ੇਦਾਰ ਰਿਐਕਸ਼ਨ ਦਿੰਦੇ ਹਨ। ਇਸ ਦੇ ਬਾਅਦ ਦਿਲਜੀਤ ਦਾ ਸ਼ੋਅ ਤੋਂ ਸ਼ਾਨਦਾਰ ਪ੍ਰਦਰਸ਼ਨ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਦਿਲਜੀਤ ਬੌਰਨ ਟੂ ਸ਼ਾਈਨ ਥੀਮ ਉਤੇ ਆਪਣੇ ਗੀਤਾਂ ਨਾਲ ਰੌਣਕਾਂ ਲਾਉਂਦੇ ਨਜ਼ਰੀ ਪੈ ਰਹੇ ਹਨ। ਹੁਣ ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਸ਼ਾਨਦਾਰ ਵੀਡੀਓ ਹਸਾ ਰਿਹਾ ਹੈ। ਕਈ ਪ੍ਰਸ਼ੰਸਕ ਇਸ ਵੀਡੀਓ ਉਤੇ ਲਿਖ ਰਹੇ ਹਨ…”ਪੰਜਾਬੀ ਆ ਗਏ ਓਏ”। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਲਾਲ ਦਿਲ ਦਾ ਇਮੋਜੀ ਅਤੇ ਅੱਗ ਵੀ ਸਾਂਝੀ ਕਰ ਰਹੇ ਹਨ ਅਤੇ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।