18 ਜੂਨ (ਪੰਜਾਬੀ ਖਬਰਨਾਮਾ):ਸੇਵਿੰਗ ਨੂੰ ਵਧਾਉਣ ਲਈ ਸਰਕਾਰ ਵੱਲੋਂ ਕਈ ਛੋਟੀਆਂ ਸੇਵਿੰਗ ਸਕੀਮਾਂ ਚਲਾਈਆ ਜਾ ਰਹੀਆਂ ਹਨl ਇਨ੍ਹਾਂ ਛੋਟੀਆਂ ਸੇਵਿੰਗ ਸਕੀਮਾਂ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ ਹੈ ਤੇ ਰਿਟਰਨ ਗਾਰੰਟੀ ਮਿਲਦੀ ਹੈl ਇਸ ਤੋਂ ਇਲਾਵਾ ਸਰਕਾਰ ਹਰ ਤਿਮਾਹੀ ਇਨ੍ਹਾਂ ਸਕੀਮਾਂ ਦੀ ਵਿਆਜ ਦਰ ਰਿਵਾਈਜ਼ ਕਰਦੀ ਹੈl
ਜੇਕਰ ਤੁਸੀਂ ਵੀ ਛੋਟੀਆਂ ਸੇਵਿੰਗ ਸਕੀਮਾਂ ਵਿੱਚ ਨਿਵੇਸ਼ ਕਰਨ ਦਾ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿਸ ਸਕੀਮ ‘ਤੇ ਕਿੰਨਾ ਵਿਆਜ ਮਿਲੇਗਾl
ਰਿਕਰਿੰਗ ਡਿਪਾਜ਼ਿਟ
ਛੋਟੇ ਨਿਵੇਸ਼ਕਾ ਲਈ ਸਰਕਾਰ ਨੇ ਰਿਕਰਿੰਗ ਡਿਪਾਜ਼ਿਟ ਸਕੀਮ ਸ਼ੁਰੂ ਕੀਤੀ ਸੀ l ਇਸ ਸਕੀਮ ਵਿੱਚ ਨਿਵੇਸ਼ਕਾਂ ਨੂੰ ਸਾਲਾਨਾ 6.7 ਫੀਸਦੀ ਵਿਆਜ ਮਿਲਦਾ ਹੈl ਇਸ ਤੋਂ ਇਲਾਵਾ ਇਸ ਸਕੀਮ ਵਿੱਚ ਘੱਟ ਤੋਂ ਘੱਟ ਨਿਵੇਸ਼ ਦੀ ਰਾਸ਼ੀ 100 ਰੁਪਏ ਹੈ, ਯਾਨੀ ਘੱਟ ਪੈਸਿਆਂ ਵਿੱਚ ਵਧੀਆ ਸੇਵਿੰਗ ਹੁੰਦੀ ਹੈ।
ਟਾਈਮ ਡਿਪਾਜ਼ਿਟ
ਜੇਕਰ ਤੁਸੀਂ ਇੱਕ ਜਾਂ ਤਿੰਨ ਸਾਲਾਂ ਲਈ ਨਿਵੇਸ਼ ਦਾ ਸੋਚ ਰਹੇ ਹੋ ਤਾਂ ਟਾਈਮ ਡਿਪਾਜ਼ਿਟ ਸਕੀਮ ਬਹੁਤ ਵਧੀਆ ਹੈl ਇਸ ਵਿੱਚ ਘੱਟੋ-ਘੱਟ ਰਾਸ਼ੀ 1000 ਰੁਪਏ ਹੈl ਇਸ ਤੋਂ ਇਲਾਵਾ ਇਸ ਸਕੀਮ ‘ਤੇ ਇਨਕਮ ਟੈਕਸ ਦੀ ਧਾਰਾ 80c ਤਹਿਤ ਟੈਕਸ ਛੋਟ ਦਾ ਲਾਭ ਵੀ ਮਿਲ
1.ਟਾਈਮ ਡਿਪਾਜ਼ਿਟ ਸਕੀਮ ਵਿੱਚ 1 ਸਾਲ ਲਈ 6.9 ਫੀਸਦੀ ਦਾ ਵਿਆਜ ਮਿਲਦਾ ਹੈl
2.ਦੋ ਸਾਲ ਦੇ ਨਿਵੇਸ਼ ‘ਤੇ 7.0 ਫੀਸਦੀ ਦਾ ਵਿਆਜ ਮਿਲਦਾ ਹੈl
3. ਤਿੰਨ ਸਾਲ ‘ਤੇ 7.1 ਪ੍ਰਤੀਸ਼ਤ ਵਿਆਜ ਮਿਲਦਾ ਹੈl
4. ਪੰਜ ਸਾਲ ਦੇ ਨਿਵੇਸ਼ ‘ਤੇ 7.5 ਫੀਸਦੀ ਵਿਆਜ ਮਿਲਦਾ ਹੈl
PPF
ਪਬਲਿਕ ਪ੍ਰੋਵੀਡੈਂਟ ਫੰਡ (PPF) ਕਾਫੀ ਪਾਪੂਲਰ ਛੋਟੀ ਸੇਵਿੰਗ ਸਕੀਮ ਹੈl ਇਸ ਵਿੱਚ ਨਿਵੇਸ਼ਕਾਂ ਨੂੰ ਹਰ ਸਾਲ ਘੱਟੋ ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕਰਵਾਉਣੇ ਹੁੰਦੇ ਹਨl PPF ਵਿੱਚ ਸਾਲ 7.1 ਫੀਸਦੀ ਦਾ ਵਿਆਜ ਮਿਲਦਾ ਹੈ ਅਤੇ ਇਸ ਸਕੀਮ ਵਿੱਚ ਟੈਕਸ ਲਾਭ ਵੀ ਮਿਲਦਾ ਹੈl
ਸੀਨੀਅਰ ਸਿਟੀਜਨ ਸੇਵਿੰਗ ਸਕੀਮ (SCSS) ਕਾਫੀ ਵਧੀਆ ਆਪਸ਼ਨ ਹੈl ਇਸ ਸਕੀਮ ਵਿੱਚ ਸਾਲਾਨਾ 8.2 ਫੀਸਦੀ ਦਾ ਵਿਆਜ ਮਿਲਦਾ ਹੈl ਇਸ ਸਕੀਮ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਅਤੇ ਘੱਟ ਤੋਂ ਘੱਟ 1,000 ਰੁਪਏ ਨਿਵੇਸ਼ ਕਰਨਾ ਹੁੰਦਾ ਹੈl ਇਸ ਸਕੀਮ ਵਿੱਚ ਜੇਕਰ ਵਿਆਜ ਰਾਸ਼ੀ 50,000 ਰੁਪਏ ਤੋਂ ਜ਼ਿਆਦਾ ਆਉਂਦੀ ਹੈ ਤਾਂ ਟੈਕਸ ਲੱਗਦਾ ਹੈl
ਪੋਸਟ ਆਫਿਸ ਮਹੀਨਾ ਇਨਕਮ ਸਕੀਮ
ਪੋਸਟ ਆਫਿਸ ਮਹੀਨਾ ਇੰਨਕਮ ਸਕੀਮ (POMIS) ਵਿੱਚ ਤੁਸੀਂ ਹਰ ਮਹੀਨੇ ਇੱਕ ਫਿਕਸ ਅਮਾਊਟ ਜਮ੍ਹਾਂ ਕਰ ਸਕਦੇ ਹੋl ਇਸ ਵਿੱਚ ਸਾਲਾਨਾ 7.4 ਫੀਸਦੀ ਵਿਆਜ ਮਿਲਦਾ ਹੈl ਮਹੀਨਾ ਇੰਨਕਮ ਸਕੀਮ ਅਕਾਊਂਟ ਓਪਨ ਕਰਵਾਉਣ ਲਈ ਤੁਹਾਨੂੰ ਘੱਟ ਤੋਂ ਘੱਟ 1000 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾl
ਜੇਕਰ ਸਿੰਗਲ ਮਹੀਨਾ ਸਕੀਮ ਅਕਾਊਂਟ ਓਪਨ ਕਰਵਾਉਂਦੇ ਹੋ ਤਾਂ ਅਧਿਕਤਮ 9 ਲੱਖ ਰੁਪਏ ਅਤੇ ਜਵਾਇਡ ਅਕਾਊਂਟ ਹੈ ਤਾਂ 15 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋl
ਨੈਸ਼ਨਲ ਸੇਵਿੰਗ ਸਰਟੀਫਿਕੇਟ
ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) ਵਿੱਚ ਪੰਜ ਸਾਲ ਲਈ ਨਿਵੇਸ਼ ਕੀਤਾ ਜਾਦਾ ਹੈl ਇਸ ਸਕੀਮ ‘ਤੇ 7.7 ਫੀਸਦੀ ਦਾ ਸਾਲਾਨਾ ਵਿਆਜ ਮਿਲਦਾ ਹੈl ਇਸ ਯੋਜਨਾ ਵਿੱਚ ਟੈਕਸ ਡਿਡਕਸ਼ਨ ਦਾ ਲਾਭ ਮਿਲਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਇਸ ਵਿੱਚ ਅਧਿਕਤਮ ਨਿਵੇਸ਼ ਦੀ ਕੋਈ ਲਿਮਿਟ ਨਹੀਂ ਹੈl ਹਾਂ ਘੱਟੋ ਘੱਟ 1,000 ਦਾ ਨਿਵੇਸ਼ ਕਰਨਾ ਹੁੰਦਾ ਹੈl
ਕਿਸਾਨ ਵਿਕਾਸ ਪੱਤਰ
ਕਿਸਾਨ ਵਿਕਾਸ ਪੱਤਰ (KVP)ਕਾਫੀ ਵਧੀਆ ਆਪਸ਼ਨ ਹੈl ਇਸ ਵਿੱਚ ਕਰੀਬ 9 ਸਾਲ 7 ਮਹੀਨੇ ਵਿੱਚ ਨਿਵੇਸ਼ ਰਾਸ਼ੀ ਦੁੱਗਣੀ ਹੁੰਦੀ ਹੈl ਵਰਤਮਾਨ ਵਿੱਚ ਇਸ ਸਕੀਮ ਵਿੱਚ ਨਿਵੇਸ਼ਕਾ ਨੂੰ ਸਾਲਾਨਾ 7.5 ਫੀਸਦੀ ਵਿਆਜ ਮਿਲਦਾ ਹੈl
ਮਹਿਲਾ ਸਨਮਾਨ ਬੱਚਤ ਪ੍ਰਮਾਣ ਪੱਤਰ
ਸਰਕਾਰ ਨੇ ਔਰਤਾਂ ਲਈ ਮਹਿਲਾ ਸਨਮਾਨ ਬੱਚਤ ਪ੍ਰਮਾਣ ਪੱਤਰ ਯੋਜਨਾ ਸ਼ੁਰੂ ਕੀਤੀ ਹੈl ਇਸ ਸਕੀਮ ਵਿੱਚ ਸਾਲਾਨਾ 7.5 ਪ੍ਰਤੀਸ਼ਤ ਦਾ ਵਿਆਜ ਮਿਲਦਾ ਹੈl
ਸਕੰਨਿਆ ਸਮ੍ਰਿਧੀ ਯੋਜਨਾ
ਬੇਟੀਆਂ ਦੇ ਉੱਜਵਲ ਭਵਿੱਖ ਲਈ ਸਰਕਾਰ ਦੁਆਰਾ ਸਕੰਨਿਆ ਸਮ੍ਰਿਧੀ ਯੋਜਨਾ (SSY) ਸ਼ੁਰੂ ਕੀਤੀ ਗਈl ਇਸ ਵਿੱਚ ਸਾਲਾਨਾ 8.2 ਫੀਸਦੀ ਵਿਆਜ ਮਿਲਦਾ ਹੈl ਇਸ ਸਕੀਮ ਵਿੱਚ ਹਰ ਸਾਲ ਘੱਟ ਤੋਂ ਘੱਟ 250 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕਰਨੇ ਹੁੰਦੇ ਹਨl