18 ਜੂਨ (ਪੰਜਾਬੀ ਖਬਰਨਾਮਾ): ਵਿਗੜਦੀ ਜੀਵਨਸ਼ੈਲੀ ਤੇ ਬਿਨਾ ਭੁੱਖ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਜ-ਕੱਲ੍ਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਲੱਗ ਪਈਆਂ ਹਨ। ਐਂਡੋਕਰੀਨੋਲੋਜਿਸਟ ਡਾ. ਅਪੂਰਵਾ ਸੁਰਨ ਅਨੁਸਾਰ, ਖਾਸ ਤੌਰ ‘ਤੇ ਔਰਤਾਂ ਅਕਸਰ ਕੰਮ ਤੇ ਜ਼ਿੰਮੇਵਾਰੀਆਂ ਕਾਰਨ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਪੀਸੀਓਐਸ ਯਾਨੀ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ ਇਨ੍ਹਾਂ ਸਮੱਸਿਆਵਾਂ ‘ਚੋਂ ਇਕ ਹੈ। ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ (PCOS) ਇਕ ਸਿਹਤ ਸਥਿਤੀ ਹੈ ਜਿਸ ਵਿਚ ਅੰਡਕੋਸ਼ ਆਮ ਨਾਲੋਂ ਜ਼ਿਆਦਾ ਐਂਡਰੋਜਨ ਮਰਦ ਹਾਰਮੋਨ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਆਮ ਤੌਰ ‘ਤੇ ਔਰਤਾਂ ‘ਚ ਬਹੁਤ ਘੱਟ ਹੁੰਦੇ ਹਨ। ਇਸ ਦੇ ਹੋਣ ਦਾ ਮੁੱਖ ਕਾਰਨ ਮੋਟਾਪਾ ਹੈ।PlayNextMute
ਨਜ਼ਰਅੰਦਾਜ਼ ਨਾ ਕਰਿਓ ਇਹ ਲੱਛਣ
ਜੇਕਰ ਭਾਰ ਨੂੰ ਕੰਟਰੋਲ ‘ਚ ਰੱਖਿਆ ਜਾਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਇਹ ਆਮ ਤੌਰ ‘ਤੇ ਕਿਸ਼ੋਰ ਅਵਸਥਾ ‘ਚ ਵਧੇਰੇ ਹੁੰਦਾ ਹੈ। ਇਸ ਬਿਮਾਰੀ ਨੂੰ ਲੈ ਕੇ ਔਰਤਾਂ ‘ਚ ਕਈ ਗਲਤ ਧਾਰਨਾਵਾਂ ਹਨ। ਕਈ ਔਰਤਾਂ ਬਿਨਾਂ ਡਾਕਟਰ ਦੀ ਸਲਾਹ ਦੇ ਹੀ ਇਲਾਜ ਸ਼ੁਰੂ ਕਰ ਦਿੰਦੀਆਂ ਹਨ। ਲਗਭਗ 25 ਫੀਸਦੀ ਔਰਤਾਂ ਨੂੰ ਇਹ ਬਿਮਾਰੀ ਹੁੰਦੀ ਹੈ। ਇਸ ਦੇ ਲੱਛਣ ਅਨਿਯਮਿਤ ਮਾਹਵਾਰੀ, ਚਿਹਰੇ ਦੇ ਵਾਲ, ਭਾਰ ਵਧਣਾ ਆਦਿ ਹਨ। ਜੇਕਰ ਅਜਿਹੇ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਮਾਹਿਰ ਤੋਂ ਜ਼ਰੂਰ ਲਓ ਸਲਾਹ
ਮਾਹਿਰ ਦੀ ਸਲਾਹ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ, ਇਹ ਕੋਈ ਗੰਭੀਰ ਬਿਮਾਰੀ ਨਹੀਂ ਹੈ। ਕਈ ਵਾਰ ਲੋਕ ਇਸ ‘ਚ ਲਾਪਰਵਾਹੀ ਵਰਤਦੇ ਹਨ, ਜਿਸ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਦਿਲ ਦੀਆਂ ਬਿਮਾਰੀਆਂ ਆਦਿ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਾਗਰੂਕਤਾ ਦੀ ਘਾਟ ਕਾਰਨ 50 ਫੀਸਦੀ ਤੋਂ ਵੱਧ ਔਰਤਾਂ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਇਸ ਬਿਮਾਰੀ ਤੋਂ ਪੀੜਤ ਹਨ।