14 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਰਾਜਨੀਤੀ ਵਿੱਚ ਆਉਂਦੇ ਹੀ ਆਪਣਾ ਝੰਡਾ ਲਹਿਰਾ ਦਿੱਤਾ ਹੈ। ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਚੋਣਾਂ ਜਿੱਤਣ ਤੋਂ ਬਾਅਦ ਪਿਛਲੇ ਹਫਤੇ ਅਦਾਕਾਰਾ ਨਾਲ ਵੱਡਾ ਹਾਦਸਾ ਹੋਇਆ ਸੀ। ਅਭਿਨੇਤਰੀ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਸੀਆਈਐਸਐਫ ਦੀ ਇੱਕ ਮਹਿਲਾ ਗਾਰਡ ਨੇ ਥੱਪੜ ਮਾਰਿਆ ਸੀ। ਇਸ ਵਿਚਾਲੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਇਸ ਉੱਪਰ ਆਪਣੀ ਸਪਸ਼ਟਡ ਗੱਲ ਰੱਖਦੇ ਹੋਏ ਕਿਹਾ, ਜ਼ਿਆਦਾ ਵਧੀਆ ਗੱਲ ਨਹੀਂ, ਪੰਜਾਬ ਦਾ ਅਕਸ ਖਰਾਬ ਹੁੰਦਾ ਇਸ ਚੀਜ਼ ਲਈ ਪਰ ਕੁਝ ਲੋਕ ਬਹਾਦਰੀ ਸਮਝਦੇ ਆ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਇਹ ਤਾਂ ਕੋਈ ਬਹਾਦਰੀ ਵਾਲਾ ਕੰਮ ਨਹੀਂ….ਹਾਲਾਂਕਿ ਕੁਝ ਲੋਕ ਮਜ਼ਾਕ ਵਿੱਚ ਅਜਿਹੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਕਿ ਮੈਨੂੰ ਵੀ ਚਾਹੀਦੀ ਇਹ ਟੀ-ਸ਼ਰਟ, ਇੱਕ ਹੋਰ ਯੂਜ਼ਰ ਨੇ ਕਿਹਾ ਮੈਂ ਲਫੇੜਾ ਮਾਰੂ…
ਜਾਣੋ ਕੀ ਹੈ ਮਾਮਲਾ?
ਦੱਸ ਦੇਈਏ ਕਿ ਕੰਗਨਾ ਮੰਡੀ ਤੋਂ ਚੋਣ ਜਿੱਤ ਕੇ ਦਿੱਲੀ ਪਰਤ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਏਅਰਪੋਰਟ ‘ਤੇ ਹਫੜਾ-ਦਫੜੀ ਮਚ ਗਈ। ਸੁਰੱਖਿਆ ਜਾਂਚ ਦੌਰਾਨ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੇ ਉਨ੍ਹਾਂ ਨੂੰ ਥੱਪੜ ਮਾਰਿਆ। ਇਸ ਤੋਂ ਬਾਅਦ ਸੀਆਈਐਸਐਫ ਜਵਾਨ ਨੂੰ ਮੁਅੱਤਲ ਕਰ ਦਿੱਤਾ ਗਿਆ। ਉਸ ਦੇ ਖਿਲਾਫ ਐੱਫਆਈਆਰ ਵੀ ਦਰਜ ਕੀਤੀ ਗਈ ਹੈ।
ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਕੁਲਵਿੰਦਰ ਕੌਰ ਨੇ ਦੱਸਿਆ ਸੀ ਕਿ ਉਸ ਨੇ ਕਿਸਾਨ ਅੰਦੋਲਨ ਦੌਰਾਨ ਕੀਤੀ ਇਕ ਟਿੱਪਣੀ ਕਾਰਨ ਕੰਗਨਾ ਨੂੰ ਥੱਪੜ ਮਾਰਿਆ ਸੀ। ਵੀਡੀਓ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਸੀ ਕਿ ‘ਉਸ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ‘ਚ ਔਰਤਾਂ 100 ਰੁਪਏ ਲੈ ਕੇ ਬੈਠਦੀਆਂ ਸਨ।