11 ਜੂਨ 2024 (ਪੰਜਾਬੀ ਖਬਰਨਾਮਾ) : ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਇਸੀ ਵਿਚਾਲੇ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਦਰਅਸਲ ਹੁਣ ਪੰਜਾਬੀ ਗਾਇਕ ਬਾਲੀਵੁੱਡ ਇੰਡਸਟਰੀ ‘ਚ ਧੂਮ ਮਚਾਉਣ ਲਈ ਤਿਆਰ ਹਨ।
ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕੀਤੀ ਹੈ। ਖਬਰਾਂ ਮੁਤਾਬਕ ਉਨ੍ਹਾਂ ਦਾ ਗੀਤ ਧਰਮਾ ਪ੍ਰੋਡਕਸ਼ਨ ਦੇ ਤਹਿਤ ਸ਼ੂਟ ਕੀਤਾ ਗਿਆ ਹੈ। ਉਨ੍ਹਾਂ ਨੇ ਫਿਲਮ “ਬੈਡ ਨਿਊਜ਼” ਦੇ ਗੀਤ ਲਈ ਆਪਣੀ ਆਵਾਜ਼ ਦਿੱਤੀ ਹੈ। ਕਰਨ ਔਜਲਾ ਦਾ ਇਹ ਪਹਿਲਾ ਬਾਲੀਵੁੱਡ ਗੀਤ ਹੈ।
ਦੱਸ ਦੇਈਏ ਕਿ ‘ਬੈਡ ਨਿਊਜ਼’ ‘ਚ ਪਹਿਲੀ ਵਾਰ ਵਿੱਕੀ ਕੌਸ਼ਲ ਨਾਲ ਐਮੀ ਵਿਰਕ ਤੇ ਤ੍ਰਿਪਤੀ ਡਿਮਰੀ ਨਜ਼ਰ ਆਉਣਗੇ। ਤਿੰਨਾਂ ਦੀ ਮਜ਼ੇਦਾਰ ਜੋੜੀ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਵਿੱਕੀ ਕੌਸ਼ਲ ਦਾ ਮਨਮੋਹਕ ਅੰਦਾਜ਼, ਐਮੀ ਦਾ ਪੰਜਾਬੀ ਸਟਾਈਲ ਅਤੇ ਐਨੀਮਲ ਤੋਂ ਨੈਸ਼ਨਲ ਕ੍ਰਸ਼ ਤ੍ਰਿਪਤੀ ਨੂੰ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗਾ।
ਇਸ ਸਾਲ ਕੁਝ ਮਹੀਨੇ ਪਹਿਲਾਂ ਫਿਲਮ ਦੇ ਨਿਰਮਾਤਾ ਕਰਨ ਜੌਹਰ ਅਤੇ ਨਿਰਦੇਸ਼ਕ ਰਾਜ ਮਹਿਤਾ ਨੇ ਇਸ ਫਿਲਮ ਦੇ ਸੀਕਵਲ ‘ਬੈਡ ਨਿਊਜ਼’ ਦਾ ਐਲਾਨ ਕੀਤਾ ਸੀ। ਹਾਲਾਂਕਿ, ਫਿਲਮ ਵਿੱਚ ਅਭਿਨੇਤਾ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਅਭਿਨੇਤਰੀ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ਵਿੱਚ ਹਨ।