11 ਜੂਨ 2024 (ਪੰਜਾਬੀ ਖਬਰਨਾਮਾ) : ਟੀ-20 ਵਿਸ਼ਵ ਕੱਪ 2024 (T20 World Cup 2024) ਨੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕੀਤਾ ਹੋਇਆ ਹੈ। ਹਰ ਗਰੁੱਪ ਵਿਚੋਂ ਅਚੰਭਾਜਨਕ ਪਰਿਣਾਮ ਸਾਹਮਣੇ ਆ ਰਹੇ ਹਨ।ਨਵੀਆਂ ਟੀਮਾਂ ਲਗਾਤਾਰ ਕਮਾਲ ਕਰ ਰਹੀਆਂ ਹਨ। ਅਜਿਹੀ ਹੀ ਇਕ ਟੀਮ ਅਫ਼ਗਾਨਿਸਤਾਨ (Afghanistan) ਦੀ ਹੈ ਜਿਸ ਦੇ ਪ੍ਰਦਰਸ਼ਨ ਨੇ ਲੋਕਾਂ ਨੂੰ ਸਭ ਤੋਂ ਵੱਧ ਹੈਰਾਨ ਕੀਤਾ ਹੈ। ਅਫਗਾਨਿਸਤਾਨ ਨੇ ਹੁਣ ਤੱਕ ਦੋ ਮੈਚ ਖੇਡੇ ਹਨ ਤੇ ਦੋਵੇਂ ਮੈਚ ਆਸਾਨੀ ਨਾਲ ਜਿੱਤ ਲਏ ਹਨ। ਅਫਗਾਨਿਸਤਾਨ ਕ੍ਰਿਕਟ ਟੀਮ ਨੇ ਆਪਣੇ ਪਹਿਲੇ ਮੈਚ ‘ਚ ਯੁਗਾਂਡਾ ਨੂੰ 125 ਦੌੜਾਂ ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ‘ਚ ਮਜ਼ਬੂਤ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾਇਆ ਸੀ।
ਇਸ ਪ੍ਰਦਰਸ਼ਨ ਨਾਲ ਅਫਗਾਨਿਸਤਾਨ ਦੀ ਟੀਮ ਨੇ ਸੁਪਰ 8 ‘ਚ ਪ੍ਰਵੇਸ਼ ਕਰਨ ਦਾ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ ਅਤੇ ਭਵਿੱਖ ਦੇ ਮੈਚਾਂ ‘ਚ ਅਨੁਭਵੀ ਟੀਮਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਇਹਨਾਂ ਦੋ ਮੈਚਾਂ ਵਿਚ ਅਫਗਾਨਿਸਤਾਨ ਦੀ ਪੂਰੀ ਟੀਮ ਨੇ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਬੱਲੇਬਾਜ਼ੀ ਵਿੱਚ ਫਜ਼ਲਹਕ ਫਾਰੂਕੀ (Fazalhaq Farooqi) ਅਤੇ ਰਹਿਮਾਨੁੱਲਾ ਗੁਰਬਾਜ਼ (Rahmanullah Gurbaz) ਨੇ ਤਾਂ ਕਮਾਲ ਹੀ ਕਰ ਦਿੱਤਾ ਹੈ। ਦੋਵੇਂ ਇਸ ਸਮੇਂ ਆਪਣੇ ਦੇਸ਼ ਲਈ ਸਭ ਤੋਂ ਵੱਧ ਦੌੜਾਂ ਅਤੇ ਵਿਕਟਾਂ ਲੈਣ ਵਾਲੇ ਖਿਡਾਰੀ ਹਨ।
ਟੀ20 ਵਿਸ਼ਵ ਕੱਪ 2024 ਦਾ ਟੌਪ ਗੇਂਦਬਾਜ਼
ਫਜ਼ਲਹਕ ਫਾਰੂਕੀ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ ਜਿਸ ਕੋਲ ਰਫ਼ਤਾਰ ਤਾਂ ਬਹੁਤ ਜ਼ਿਆਦਾ ਨਹੀਂ ਹੈ ਪਰ ਉਹ ਆਪਣੀ ਗੇਂਦਬਾਜ਼ੀ ਵਿਚ ਵੰਨ-ਸੁਵੰਨਤਾ ਨਾਲ ਬੱਲੇਬਾਜ਼ਾਂ ਨੂੰ ਚਕਮਾ ਦਿੰਦਾ ਹੈ। ਉਹ ਵਿਕਟਾਂ, ਗੇਂਦਬਾਜ਼ੀ ਔਸਤ, ਸਟ੍ਰਾਈਕ ਰੇਟ ਤੋਂ ਇਲਾਵਾ ਪਾਰੀ ਵਿਚ ਪ੍ਰਦਰਸ਼ਨ ਪੱਖੋਂ ਮੋਹਰੀ ਹੈ। ਅਮਰੀਕਾ ਦੀਆਂ ਹੌਲੀ ਪਿੱਚਾਂ ਵੀ ਉਨ੍ਹਾਂ ਦੀ ਗੇਂਦਬਾਜ਼ੀ ਸ਼ੈਲੀ ਲਈ ਢੁਕਵੀਆਂ ਸਾਬਤ ਹੋ ਰਹੀਆਂ ਹਨ। ਫਾਰੂਕੀ ਨੇ ਇਸ ਵਿਸ਼ਵ ਕੱਪ ਦੇ ਦੋ ਮੈਚਾਂ ਵਿੱਚ ਹੁਣ ਤੱਕ ਸਿਰਫ਼ 26 ਰਨ ਦੇ ਕੇ 9 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਪਾਰੀ ‘ਚ ਇਕ ਵਾਰ 4 ਅਤੇ ਇਕ ਵਾਰ 5 ਵਿਕਟਾਂ ਲਈਆਂ ਹਨ।
ਟੀ-20 ਵਿਸ਼ਵ ਕੱਪ 2024 ਦਾ ਇਸ ਵਕਤ ਤੱਕ ਸਰਵੋਤਮ ਗੇਂਦਬਾਜ਼ ਫਾਰੂਕੀ ਹੀ ਹੈ। 3 ਜੂਨ ਨੂੰ ਪ੍ਰੋਵੀਡੈਂਸ ਸਟੇਡੀਅਮ, ਗੁਆਨਾ ਵਿੱਚ ਯੂਗਾਂਡਾ ਦੇ ਖਿਲਾਫ ਮੈਚ ਵਿੱਚ ਉਸਨੇ ਚਾਰ ਓਵਰਾਂ ਵਿੱਚ ਸਿਰਫ 9 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਫਾਰੂਕੀ ਮੌਜੂਦਾ ਵਿਸ਼ਵ ਕੱਪ ਵਿੱਚ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਅਕੀਲ ਹੁਸੈਨ 8 ਜੂਨ ਨੂੰ ਯੂਗਾਂਡਾ ਦੇ ਖਿਲਾਫ ਇੱਕ ਪਾਰੀ ਵਿੱਚ 5 ਵਿਕਟਾਂ (5/11) ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ।
ਗੇਂਦਬਾਜ਼ੀ ਔਸਤ ਅਤੇ ਸਟ੍ਰਾਈਕ ਰੇਟ
ਇਸ ਵਿਸ਼ਵ ਕੱਪ ‘ਚ ਫਾਰੂਕੀ ਦੀ ਗੇਂਦਬਾਜ਼ੀ ਔਸਤ 2.88, ਸਟ੍ਰਾਈਕ ਰੇਟ 4.88 ਅਤੇ ਇਕਾਨਮੀ 3.54 ਹੈ। ਗੇਂਦਬਾਜ਼ੀ ਔਸਤ ਅਤੇ ਸਟ੍ਰਾਈਕ ਰੇਟ ਦੇ ਲਿਹਾਜ਼ ਨਾਲ ਉਹ ਫਿਲਹਾਲ ਇਸ ਟੂਰਨਾਮੈਂਟ ‘ਚ ਚੋਟੀ ‘ਤੇ ਹੈ। ਇੱਕ ਪਾਰੀ ਵਿੱਚ ਸਰਵੋਤਮ ਸਟ੍ਰਾਈਕ ਰੇਟ ਨਾਲ ਵਿਕਟਾਂ ਲੈਣ ਦਾ ਰਿਕਾਰਡ ਵੀ ਫਾਰੂਕੀ ਦੇ ਕੋਲ ਹੈ। ਯੂਗਾਂਡਾ ਦੇ ਖਿਲਾਫ ਮੈਚ ‘ਚ ਫਾਰੂਕੀ ਨੇ ਚਾਰ ਓਵਰਾਂ ‘ਚ 9 ਰਨ ਦੇ ਕੇ 5 ਵਿਕਟਾਂ ਲਈਆਂ। ਕਮਜ਼ੋਰ ਵਿਰੋਧੀ ਯੂਗਾਂਡਾ ਖ਼ਿਲਾਫ਼ ਹੀ ਨਹੀਂ, ਫਾਰੂਕੀ ਨੇ ਨਿਊਜ਼ੀਲੈਂਡ ਖ਼ਿਲਾਫ਼ ਮੈਚ ਵਿੱਚ ਵੀ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ ਹਨ।
ਫਾਰੂਕੀ ਦਾ ਕ੍ਰਿਕਟ ਕਰੀਅਰ
ਟੀ20 ਵਿਸ਼ਵ ਕੱਪ 2024 ਵਿਚ ਚੰਗਾ ਪ੍ਰਦਰਸ਼ਨ ਕਰਨੇ ਵਾਲੇ ਫਾਰੂਕੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ 2021 ‘ਚ ਹੀ ਕੀਤੀ ਹੈ। ਇਹ ਉਸਦਾ ਦੂਜਾ ਟੀ-20 ਵਿਸ਼ਵ ਕੱਪ ਹੈ। ਆਸਟਰੇਲੀਆ ਵਿੱਚ ਹੋਏ ਟੀ-20 ਵਿਸ਼ਵ ਕੱਪ 2022 ਵਿੱਚ, ਉਸਨੇ ਤਿੰਨ ਮੈਚਾਂ ਵਿੱਚ 25 ਦੀ ਔਸਤ ਅਤੇ 6.52 ਦੀ ਇਕਾਨਮੀ ਨਾਲ 3 ਵਿਕਟਾਂ ਲਈਆਂ ਸਨ। ਹੁਣ ਤੱਕ, ਉਸਨੇ 32 ਵਨਡੇ ਵਿੱਚ 31.09 ਦੀ ਔਸਤ ਨਾਲ 44 ਵਿਕਟਾਂ ਅਤੇ 36 ਟੀ-20 ਵਿੱਚ 18.93 ਦੀ ਔਸਤ ਅਤੇ 6.56 ਦੀ ਇਕਾਨਮੀ ਨਾਲ 46 ਵਿਕਟਾਂ ਲਈਆਂ ਹਨ।
ਉਹ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਹੈ ਅਤੇ ਹੁਣ ਤੱਕ ਆਈਪੀਐੱਲ ਦੇ 7 ਮੈਚਾਂ ਵਿੱਚ 6 ਵਿਕਟਾਂ ਲੈ ਚੁੱਕਾ ਹੈ। ਫਜ਼ਲਹਕ ਫਾਰੂਕੀ ਦਾ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਦਾ ਪ੍ਰਦਰਸ਼ਨ ਵਾਕਈ ਸ਼ਲਾਘਾਯੋਗ ਹੈ। ਉਸ ਦੀ ਗੇਂਦਬਾਜ਼ੀ ਦਾ ਅਸਲ ‘ਟੈਸਟ’ ਟੂਰਨਾਮੈਂਟ ਦੇ ਅਗਲੇ ਮੈਚਾਂ ‘ਚ ਹੋਵੇਗਾ ਜਦੋਂ ਅਫਗਾਨਿਸਤਾਨ ਦਾ ਸਾਹਮਣਾ ਮਜ਼ਬੂਤ ਟੀਮਾਂ ਨਾਲ ਹੋਵੇਗਾ। ਪਰ ਇਹ ਗੱਲ ਪੱਕੀ ਹੈ ਕਿ ਅਫਗਾਨਿਸਤਾਨ ਕ੍ਰਿਕਟ ਦੇ ਮਾਮਲੇ ਵਿਚ ਤੇਜੀ ਨਾਲ ਉਭਰ ਰਿਹਾ ਹੈ ਤੇ ਫਰੂਕੀ ਵਰਗੇ ਖਿਡਾਰੀ ਇਸ ਟੀਮ ਦੀ ਜਿੰਦਜਾਨ