11 ਜੂਨ (ਪੰਜਾਬੀ ਖਬਰਨਾਮਾ):ਬਦਲਦੀ ਜੀਵਨਸ਼ੈਲੀ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬਿਮਾਰੀਆਂ ‘ਚ ਸ਼ੂਗਰ ਵੀ ਸ਼ਾਮਲ ਹੈ। ਸ਼ੂਗਰ ਹੋਣ ‘ਤੇ ਕੋਈ ਗੰਭੀਰ ਲੱਛਣ ਨਜ਼ਰ ਨਹੀਂ ਆਉਦੇ, ਜਿਸ ਕਰਕੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਸਹੀ ਸਮੇਂ ‘ਤੇ ਪਤਾ ਨਹੀਂ ਲੱਗ ਪਾਉਦਾ। ਸ਼ੂਗਰ ਇੱਕ ਖਤਰਨਾਕ ਬਿਮਾਰੀ ਹੈ, ਜਿਸਨੂੰ ਜੀਵਨਸ਼ੈਲੀ ‘ਚ ਬਦਲਾਅ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਕਈ ਵਾਰ ਸਿਹਤਮੰਦ ਖੁਰਾਕ ਅਤੇ ਕਸਰਤ ਕਰਨ ਤੋਂ ਬਾਅਦ ਵੀ ਸ਼ੂਗਰ ਕੰਟਰੋਲ ਨਹੀਂ ਹੁੰਦੀ, ਤਾਂ ਇਸ ਪਿੱਛੇ ਨੀਂਦ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।

ਬਲੱਡ ਸ਼ੂਗਰ ਕੰਟਰੋਲ ਨਾ ਹੋਣ ਪਿੱਛੇ ਕਾਰਨ: ਕਈ ਵਾਰ ਸਿਹਤਮੰਦ ਖੁਰਾਕ ਅਤੇ ਕਸਰਤ ਕਰਨ ਤੋਂ ਬਾਅਦ ਵੀ ਸ਼ੂਗਰ ਕੰਟਰੋਲ ਨਹੀਂ ਹੁੰਦੀ, ਤਾਂ ਇਸ ਪਿੱਛੇ ਨੀਂਦ ਦੀ ਕਮੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਨੀਂਦ ਦੀ ਕਮੀ ਹੋਣ ਕਰਕੇ ਸ਼ੂਗਰ ਦੀ ਸਮੱਸਿਆ ਵੱਧ ਸਕਦੀ ਹੈ।

  1. ਸਾਡਾ ਸਰੀਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਬਣਾਉਦਾ ਹੈ, ਪਰ ਜੇਕਰ ਤੁਸੀਂ ਭਰਪੂਰ ਮਾਤਰਾ ‘ਚ ਨੀਂਦ ਨਹੀਂ ਲੈਂਦੇ, ਤਾਂ ਇਨਸੁਲਿਨ ਉਤਪਾਦਨ ਪ੍ਰਭਾਵਿਤ ਹੁੰਦਾ ਹੈ ਅਤੇ ਬਲੱਡ ਸ਼ੂਗਰ ਵੱਧ ਜਾਂਦੀ ਹੈ।
  2. ਨੀਂਦ ਦੀ ਕਮੀ ਕਾਰਨ ਤਣਾਅ ਵਾਲੇ ਹਾਰਮੋਨ ਕੋਰਟੀਸੋਲ ਦਾ ਪੱਧਰ ਵੱਧ ਜਾਂਦਾ ਹੈ। ਇਸ ਕਾਰਨ ਤਣਾਅ ਦੇ ਨਾਲ-ਨਾਲ ਮੋਟਾਪਾ ਵੀ ਵਧਦਾ ਹੈ, ਜਿਸ ਕਾਰਨ ਸ਼ੂਗਰ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
  3. ਨੀਂਦ ਨਾ ਆਉਣ ਕਾਰਨ ਲੇਪਟਿਨ ਅਤੇ ਘਰੇਲਿਨ ਹਾਰਮੋਨ, ਜੋ ਭੁੱਖ ਲੱਗਣ ਵਾਲੇ ਹਾਰਮੋਨ ਹੁੰਦੇ ਹਨ, ਵੀ ਵੱਧ ਜਾਂਦੇ ਹਨ। ਇਹ ਹਾਰਮੋਨ ਭੁੱਖ ਨੂੰ ਕੰਟਰੋਲ ਕਰਦੇ ਹਨ, ਪਰ ਰਾਤ ਨੂੰ ਨੀਂਦ ਨਾ ਆਉਣ ਕਾਰਨ ਇਸਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਰਕੇ ਅੱਧੀ ਰਾਤ ਨੂੰ ਭੁੱਖ ਲੱਗਣ ਲੱਗਦੀ ਹੈ, ਜਿਸ ਵਿੱਚ ਜ਼ਿਆਦਾਤਰ ਮਿੱਠਾ ਖਾਣ ਦੀ ਲਾਲਸਾ ਸ਼ਾਮਲ ਹੁੰਦੀ ਹੈ। ਇਸ ਨਾਲ ਮੋਟਾਪਾ ਵੀ ਵਧਦਾ ਹੈ ਅਤੇ ਸ਼ੂਗਰ ਵੀ ਕੰਟਰੋਲ ‘ਚ ਨਹੀਂ ਰਹਿੰਦੀ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।