10 ਜੂਨ 2024 (ਪੰਜਾਬੀ ਖਬਰਨਾਮਾ) : ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਸਮੇਂ ਦੇ ਨਾਲ ਜਾਂ ਮੌਸਮ ਬਦਲਣ ਦੇ ਨਾਲ ਬੁੱਲ੍ਹਾਂ ਦਾ ਰੰਗ ਬਦਲ ਜਾਂਦਾ ਹੈ। ਬੁੱਲ੍ਹ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ, ਜਦੋਂ ਬੁੱਲ ਸਮੇਂ ਦੇ ਨਾਲ ਕਾਲੇ ਹੋ ਜਾਂਦੇ ਹਨ, ਤਾਂ ਇਹ ਤੁਹਾਡੀ ਸੁੰਦਰਤਾ ਨੂੰ ਖਰਾਬ ਕਰ ਦਿੰਦੇ ਹਨ। ਬੁੱਲ੍ਹਾਂ ਦੇ ਕਾਲੇ ਹੋਣ ਦੀ ਇਸ ਸਥਿਤੀ ਨੂੰ ਹਾਈਪਰਪੀਗਮੈਂਟੇਸ਼ਨ ਕਿਹਾ ਜਾਂਦਾ ਹੈ। ਜੀ ਹਾਂ, ਹਾਈਪਰਪੀਗਮੈਂਟੇਸ਼ਨ ਇੱਕ ਅਜਿਹੀ ਸਥਿਤੀ ਹੈ ਜਿਸ ਕਾਰਨ ਬੁੱਲ੍ਹ ਆਪਣਾ ਕੁਦਰਤੀ ਰੰਗ ਗੁਆ ਦਿੰਦੇ ਹਨ। ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦੀ ਹੈ।
ਵੈਸੇ ਤਾਂ ਕਾਲੇ ਬੁੱਲ੍ਹ ਕਿਸੇ ਗੰਭੀਰ ਬਿਮਾਰੀ ਕਾਰਨ ਨਹੀਂ ਹੁੰਦੇ ਹਨ ਪਰ ਕੁੱਝ ਬੁਰੀਆ ਆਦਤਾਂ ਹਨ ਜਿਨ੍ਹਾੰ ਕਾਰਨ ਬੁੱਲ੍ਹ ਕਾਲੇ ਹੋ ਜਾਂਦੇ ਹਨ। ਸਿਗਰੇਟ ਦਾ ਬਹੁਤ ਜ਼ਿਆਦਾ ਸੇਵਨ ਕਰਨਾ, ਬਹੁਤ ਜ਼ਿਆਦਾ ਚਾਹ ਅਤੇ ਕੌਫੀ ਦਾ ਸੇਵਨ ਕਰਨਾ ਆਦਿ ਕੁੱਝ ਆਦਤਾਂ ਹਨ ਜਿਨ੍ਹਾਂ ਕਾਰਨ ਬੁੱਲ੍ਹ ਕਾਲੇ ਹੋ ਸਕਦੇ ਹਨ। ਆਪਣੇ ਬੁੱਲ੍ਹਾਂ ਦੀ ਸੁੰਦਰਤਾ ਤੇ ਕੁਦਰਤੀ ਰੰਗਤ ਨੂੰ ਵਾਪਸ ਲਿਆਉਣ ਲਈ ਪਹਿਲਾਂ ਇਸ ਦੇ ਕਾਰਨਾਂ ਦਾ ਪਤਾ ਹੋਣਾ ਜ਼ਰੂਰੀ ਹੈ, ਤਾਂ ਆਓ ਜਾਣਦੇ ਹਾਂ ਕਿ ਕਿਨ੍ਹਾਂ ਕਾਰਨਾਂ ਕਰਕੇ ਬੁੱਲ੍ਹ ਕਾਲੇ ਹੋ ਸਕਦੇ ਹਨ:
ਹਾਰਮੋਨਲ ਬਦਲਾਅ: ਹਾਰਮੋਨਲ ਬਦਲਾਅ ਦੇ ਕਾਰਨ ਬੁੱਲ੍ਹਾਂ ਦਾ ਰੰਗ ਕਾਲਾ ਹੋ ਸਕਦਾ ਹੈ। ਦਰਅਸਲ, ਜਦੋਂ ਸਾਡੇ ਸਰੀਰ ਵਿੱਚ ਹਾਰਮੋਨਲ ਬਦਲਾਅ ਹੁੰਦੇ ਹਨ, ਤਾਂ ਜ਼ਿਆਦਾ ਮੇਲਾਨਿਨ ਪੈਦਾ ਹੁੰਦਾ ਹੈ। ਇਹ ਸਥਿਤੀ ਗਰਭ ਅਵਸਥਾ ਦੌਰਾਨ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਕਾਰਨ ਗਰਭ ਅਵਸਥਾ ਦੌਰਾਨ ਔਰਤਾਂ ਦੇ ਬੁੱਲ੍ਹ ਅਕਸਰ ਸੁੱਕੇ ਅਤੇ ਕਾਲੇ ਹੋ ਜਾਂਦੇ ਹਨ।
ਅਨੀਮੀਆ: ਅਨੀਮੀਆ, ਸਰੀਰ ਵਿੱਚ ਖੂਨ ਦੀ ਕਮੀ ਕਾਰਨ ਹੋਣ ਵਾਲੀ ਬਿਮਾਰੀ, ਬੁੱਲ੍ਹਾਂ ਨੂੰ ਪੀਲਾ ਅਤੇ ਸੁੱਕਾ ਵੀ ਕਰ ਸਕਦੀ ਹੈ। ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ ਅਤੇ ਦਵਾਈਆਂ ਦੇ ਜ਼ਿਆਦਾ ਸੇਵਨ ਨਾਲ ਵੀ ਬੁੱਲ੍ਹਾਂ ਦੇ ਕਾਲੇ ਹੋਣ ਦਾ ਖਤਰਾ ਵਧ ਜਾਂਦਾ ਹੈ।
ਪੌਸ਼ਟਿਕ ਤੱਤਾਂ ਦੀ ਕਮੀ: ਜੇਕਰ ਤੁਹਾਡੇ ਬੁੱਲ ਅਚਾਨਕ ਗੁਲਾਬੀ ਤੋਂ ਕਾਲੇ ਹੋ ਜਾਂਦੇ ਹਨ ਤਾਂ ਡੀਹਾਈਡ੍ਰੇਸ਼ਨ, ਵਿਟਾਮਿਨ ਬੀ12, ਆਇਰਨ ਅਤੇ ਮੈਗਨੀਸ਼ੀਅਮ ਦੀ ਕਮੀ ਇਸ ਦਾ ਕਾਰਨ ਹੋ ਸਕਦਾ ਹੈ। ਸਰੀਰ ‘ਚ ਇਨ੍ਹਾਂ ਚੀਜ਼ਾਂ ਦੀ ਕਮੀ ਦਾ ਸਿੱਧਾ ਅਸਰ ਬੁੱਲ੍ਹਾਂ ‘ਤੇ ਪੈਂਦਾ ਹੈ। ਬੁੱਲ੍ਹ ਕਾਲੇ ਹੋਣ ਲੱਗਦੇ ਹਨ। ਬੁੱਲ੍ਹਾਂ ਦਾ ਕਾਲਾ ਹੋਣਾ ਵੀ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦਰਸਾਉਂਦਾ ਹੈ।
ਗਲਤ ਕਾਸਮੈਟਿਕ ਉਤਪਾਦਾਂ ਦੀ ਵਰਤੋਂ: ਕੁਝ ਲੋਕਾਂ ਨੂੰ ਜ਼ਿਆਦਾ ਸਿਗਰਟਨੋਸ਼ੀ, ਪ੍ਰਦੂਸ਼ਣ, ਸਸਤੀ ਲਿਪਸਟਿਕ ਦੀ ਵਰਤੋਂ, ਖਰਾਬ ਕਾਸਮੈਟਿਕ ਉਤਪਾਦਾਂ ਕਰਕੇ ਐਲਰਜੀ ਕਾਰਨ ਬੁੱਲ੍ਹ ਕਾਲੇ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਤੇ ਬੁੱਲ੍ਹਾਂ ਦੀ ਨਮੀ ਬਰਕਰਾਰ ਰੱਖਣ ਲਈ ਲਿਪ ਬਾਮ ਜਾਂ ਪੈਟਰੋਲੀਅਮ ਜੈਲੀ ਦੀ ਵਰਤੋਂ ਨਾਲ ਖੁਸ਼ਕੀ ਅਤੇ ਬੁੱਲ੍ਹ ਫਟਣ ਤੋਂ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਇਸ ਤੋਂ ਇਲਾਵਾ ਬੁੱਲ੍ਹਾਂ ਨੂੰ ਕਾਲੇ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਧੁੱਪ ਤੋਂ ਬਚਾਉਣਾ ਜ਼ਰੂਰੀ ਹੈ। ਇਸ ‘ਤੇ SPF ਵਾਲੇ ਲਿਪ ਬਾਮ ਜਾਂ ਚੰਗੀ ਕੁਆਲਿਟੀ ਦੀ ਲਿਪਸਟਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ।