ਮੁੰਬਈ 10 ਜੂਨ 2024 (ਪੰਜਾਬੀ ਖਬਰਨਾਮਾ) : ਅਦਾਕਾਰਾ ਨੂਰ ਮਾਲਾਬਿਕਾ ਦਾਸ ਨੇ ਮੁੰਬਈ ‘ਚ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੀ ਗਲੀ-ਸੜੀ ਲਾਸ਼ ਅੰਧੇਰੀ, ਓਸ਼ੀਵਾਰਾ ਇਲਾਕੇ ‘ਚ ਉਸ ਦੇ ਘਰੋਂ ਪੱਖੇ ਨਾਲ ਲਟਕਦੀ ਮਿਲੀ। ਮੁੰਬਈ ਪੁਲਿਸ ਮੁਤਾਬਕ ਜਦੋਂ ਆਸਪਾਸ ਦੇ ਲੋਕਾਂ ਨੇ ਘਰ ‘ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।

ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਨੂਰ ਮਾਲਾਬਿਕਾ ਦਾਸ ਵੈੱਬ ਸੀਰੀਜ਼ ‘ਦ ਟ੍ਰਾਇਲ’ ‘ਚ ਕਾਜੋਲ ਦੇ ਨਾਲ ਨਜ਼ਰ ਆਈ ਸੀ। ਨੂਰ ਮਾਲਾਬਿਕਾ ਮੂਲ ਰੂਪ ਤੋਂ ਅਸਾਮ ਦੀ ਰਹਿਣ ਵਾਲੀ ਸੀ। ਉਨ੍ਹਾਂ ਕਈ ਹਿੰਦੀ ਫਿਲਮਾਂ ਤੇ ਵੈੱਬ ਸੀਰੀਜ਼ ‘ਚ ਕੰਮ ਕੀਤਾ। ਇਸ ਵਿਚ ਸਿਸਕੀਆਂ, ਵਾਕਮੈਨ, ਹੌਟ ਸੌਸ, ਬੈਕਰੋਡ ਹਲਚਲ ਸ਼ਾਮਲ ਹਨ।

ਮਿਡ ਡੇਅ ਦੀ ਰਿਪੋਰਟ ਮੁਤਾਬਕ ਨੂਰ ਪਹਿਲਾਂ ਏਅਰ ਹੋਸਟੈੱਸ ਸੀ ਤੇ ਕਤਰ ਏਅਰਵੇਜ਼ ਨਾਲ ਕੰਮ ਕਰ ਚੁੱਕੀ ਸੀ। ਗੁਆਂਢੀਆਂ ਨੇ ਫਲੈਟ ‘ਚੋਂ ਬਦਬੂ ਆਉਣ ਦੀ ਸੂਚਨਾ ਦਿੱਤੀ ਤਾਂ ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੀ। ਨੂਰ ਦੀ ਲਾਸ਼ ਗਲੀ-ਸੜੀ ਹਾਲਤ ‘ਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਘਰ ਦੀ ਤਲਾਸ਼ੀ ਦੌਰਾਨ ਦਵਾਈਆਂ, ਮੋਬਾਈਲ ਫ਼ੋਨ ਤੇ ਡਾਇਰੀਆਂ ਜ਼ਬਤ ਕੀਤੀਆਂ ਹਨ।

ਪਰਿਵਾਰ ਨਹੀਂ ਆਇਆ ਅੱਗੇ, NGO ਨੇ ਕੀਤਾ ਸਸਕਾਰ

ਪੰਚਨਾਮਾ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਗੋਰੇਗਾਓਂ ਦੇ ਸਿਧਾਰਥ ਹਸਪਤਾਲ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਅਦਾਕਾਰਾ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤਕ ਕੋਈ ਵੀ ਅੱਗੇ ਨਹੀਂ ਆਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਇਕ ਐਨਜੀਓ ਦੀ ਮਦਦ ਨਾਲ ਐਤਵਾਰ ਨੂੰ ਸਸਕਾਰ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।