ਦੇਵੀਗੜ੍ਹ 10 ਜੂਨ 2024 (ਪੰਜਾਬੀ ਖਬਰਨਾਮਾ) : ਥਾਣਾ ਜੁਲਕਾਂ ਦੀ ਪੁਲਿਸ ਨੇ ਹਵਾਈ ਜਹਾਜ਼ ਦੀਆਂ ਜਾਅਲੀ ਟਿਕਟਾਂ ਕਰਵਾ ਕੇ ਇਕ ਕਰੋੜ 62 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਦੇ ਬਲਦੀਪ ਸਿੰਘ ਤੇ ਅਮਰਜੀਤ ਸਿੰਘ ਵਾਸੀ ਪਿੰਡ ਪਠਾਣਮਾਜਰਾ ਨੇ ਆਪਣੇ ਗਾਹਕਾਂ ਦੀਆਂ ਵਿਦੇਸ਼ ਜਾਣ ਲਈ ਹਵਾਈ ਟਿਕਟਾਂ ਬੁੱਕ ਕਰਨ ਸਬੰਧੀ ਮੁਲਜ਼ਮਾਂ ਨੂੰ 1 ਕਰੋੜ 62 ਲੱਖ ਰੁਪਏ ਦਿੱਤੇ ਸਨ ਪਰ ਮੁਲਜ਼ਮਾਂ ਨੇ ਉਨ੍ਹਾਂ ਦੇ ਗਾਹਕਾਂ ਦੀਆਂ ਜਾਅਲੀ ਟਿਕਟਾਂ ਬਣਾ ਦਿੱਤੀਆਂ। ਇਸ ਗੱਲ ਦਾ ਪਤਾ ਜਦੋਂ ਬਲਦੀਪ ਸਿੰਘ ਤੇ ਅਮਰਜੀਤ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਮੁਲਜ਼ਮਾਂ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਕਤ ਮੁਲਜ਼ਮਾਂ ਨੇ 1 ਕਰੋੜ 62 ਲੱਖ ਰੁਪਏ ’ਚੋਂ 20.80 ਲੱਖ ਰੁਪਏ ਹੀ ਵਾਪਸ ਕੀਤੇ ਤੇ 1 ਕਰੋੜ 41 ਲੱਖ ਵੀਹ ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਜਿਸ ਦੀ ਇਤਲਾਹ ਬਲਦੀਪ ਸਿੰਘ ਅਤੇ ਉਸਦੇ ਸਾਥੀ ਅਮਰਜੀਤ ਸਿੰਘ ਨੇ ਥਾਣਾ ਜ਼ੁਲਕਾਂ ਨੂੰ ਦਿੱਤੀ। ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਚੇਤਨ ਗੋਇਲ, ਵੰਸ਼ ਗੋਇਲ ਪੁੱਤਰਾਨ ਨਰਿੰਦਰ ਕੁਮਾਰ, ਨੇਹਾ ਸ਼ਰਮਾ ਪਤਨੀ ਚੇਤਨ ਗੋਇਲ, ਅਮਿਤਾ ਗੋਇਲ ਪਤਨੀ ਨਰਿੰਦਰ ਕੁਮਾਰ, ਨਰਿੰਦਰ ਕੁਮਾਰ ਪੁੱਤਰ ਦਰਗਾ ਦਾਸ ਵਾਸੀ ਮਕਾਨ ਨੰ. 45 ਗਲੀ ਨੰ. 01 ਅਬਚਲ ਨਗਰ ਪਟਿਆਲਾ ਮਾਲਕ ਟ੍ਰੈਵਲ ਹੱਬ ਤ੍ਰਿਪੜੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।