10 ਜੂਨ 2024 (ਪੰਜਾਬੀ ਖਬਰਨਾਮਾ) : ਦੇਸ਼ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਐਤਵਾਰ ਨੂੰ ਅੱਤਵਾਦੀ ਹਮਲੇ ’ਚ ਕੈਪਟਨ ਸਮੇਤ ਪਾਕਿਸਤਾਨੀ ਫੌਜ ਦੇ ਲਗਪਗ ਸੱਤ ਜਵਾਨਾਂ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਨੂੰ ਉਦੋਂ ਹੋਈ ਜਦੋਂ ਫੌਜ ਦਾ ਕਾਫਲਾ ਸੂਬੇ ਦੇ ਲੱਕੀ ਮਾਰਵਤ ਵੱਲ ਜਾ ਰਿਹਾ ਸੀ। ਇਸੇ ਦੌਰਾਨ ਅੱਤਵਾਦੀਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਅੱਤਵਾਦੀਆਂ ਨੇ ਪਹਿਲਾਂ ਆਈਈਡੀ ਧਮਾਕਾ ਕੀਤਾ। ਇਸ ਤੋਂ ਬਾਅਦ ਕਾਫਲੇ ’ਤੇ ਜੰਮ ਕੇ ਫਾਇਰਿੰਗ ਕਰ ਦਿੱਤੀ। ਪੁਲਿਸ ਅਨੁਸਾਰ, ਇਸ ਹਮਲੇ ਵਿਚ ਇਕ ਕੈਪਟਨ ਸਮੇਤ ਕੁੱਲ ਸੱਤ ਸੈਨਿਕ ਮਾਰੇ ਗਏ। ਅੱਤਵਾਦੀਆਂ ਨੇ ਇਕ ਆਈਈਡੀ ਧਮਾਕਾ ਕੀਤਾ ਅਤੇ ਬਾਅਦ ਵਿਚ ਕਾਫਲੇ ’ਤੇ ਗੋਲੀਬਾਰੀ ਕੀਤੀ। ਸੁਰੱਖਿਆ ਅਧਿਕਾਰੀਆਂ ਅਨੁਸਾਰ, ਲੱਕੀ ਮਾਰਵਾਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਦਾ ਗੜ੍ਹ ਹੈ। ਇੱਥੇ ਇਹ ਕਾਫੀ ਸਮੇਂ ਤੋਂ ਸਰਗਰਮ ਹੈ। ਧਮਾਕੇ ਤੋਂ ਬਾਅਦ ਫੌਜ ਦੇ ਜਵਾਨ ਘਟਨਾ ਸਥਾਨ ’ਤੇ ਪੁੱਜੇ ਅਤੇ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਹਮਲੇ ਦੀ ਜ਼ਿੰਮੇਵਾਰੀ ਹਾਲੇ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਨਹੀਂ ਲਈ ਹੈ।