7 ਜੂਨ (ਪੰਜਾਬੀ ਖਬਰਨਾਮਾ):ਆਈਸੀਸੀ ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਾਹਮਣਾ 9 ਜੂਨ ਨੂੰ ਪਾਕਿਸਤਾਨ ਨਾਲ ਹੋਣਾ ਹੈ। ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਤੇ ਮੌਜੂਦਾ ਕੁਮੈਂਟੇਟਰ ਆਕਾਸ਼ ਚੋਪੜਾ ਨੇ ਕੁਲਦੀਪ ਯਾਦਵ ਨੂੰ ਪਲੇਇੰਗ-11 ‘ਚ ਸ਼ਾਮਿਲ ਕਰਨ ਦੀ ਗੱਲ ਕਹੀ ਹੈ। ਕੁਲਦੀਪ ਯਾਦਵ ਨੂੰ ਟੀ-20 ਵਿਸ਼ਵ ਕੱਪ ‘ਚ ਆਇਰਲੈਂਡ ਖਿਲਾਫ ਭਾਰਤ ਦੇ ਸ਼ੁਰੂਆਤੀ ਮੈਚ ‘ਚ ਪਲੇਇੰਗ-11 ‘ਚ ਜਗ੍ਹਾ ਨਹੀਂ ਮਿਲੀ। ਨਿਊਯਾਰਕ ‘ਚ ਇਕ ਵਾਰ ਫਿਰ ਮੈਚ ਖੇਡਿਆ ਜਾਣਾ ਹੈ ਤੇ ਅਜਿਹੇ ‘ਚ ਭਾਰਤੀ ਟੀਮ ਸ਼ਾਇਦ ਪਹਿਲੇ ਮੈਚ ਦੇ ਪਲੇਇੰਗ-11 ਨਾਲ ਪਾਕਿਸਤਾਨ ਖਿਲਾਫ ਮੈਦਾਨ ‘ਚ ਉਤਰ ਸਕਦੀ ਹੈ।

ਆਕਾਸ਼ ਚੋਪੜਾ ਦੀ ਚਾਹਤ, ਕੁਲਦੀਪ ਯਾਦਵ ਖੇਡੇ IND vs PAK ਮੈਚ

ਦਰਅਸਲ ਆਕਾਸ਼ ਚੋਪੜਾ ਨੇ ਜੀਓ ਸਿਨੇਮਾ ਦੇ ‘ਆਕਾਸ਼ਵਾਣੀ’ ਸ਼ੋਅ ‘ਤੇ ਕਿਹਾ ਕਿ ਦੋਵੇਂ ਟੀਮਾਂ ਨਿਊਯਾਰਕ ਵਿਚ ਬਰਾਬਰ ਦਾ ਸਮਰਥਨ ਪ੍ਰਾਪਤ ਕਰਦੀਆਂ ਨਜ਼ਰ ਆਉਣਗੀਆਂ। ਟਾਸ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਜੋ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ ਅਤੇ ਪਾਵਰਪਲੇ ਵਿਚ ਦਬਾਅ ਪਾਵੇਗੀ। ਮੈਨੂੰ ਲੱਗਦਾ ਹੈ ਕਿ ਤੇਜ਼ ਗੇਂਦਬਾਜ਼ ਮੈਚ ‘ਤੇ ਹਾਵੀ ਹੋਣਗੇ ਅਤੇ ਟੀਮ ਇੰਡੀਆ ਪਹਿਲੇ ਮੈਚ ਦੇ ਪਲੇਇੰਗ-11 ਨਾਲ ਮੈਦਾਨ ‘ਚ ਉਤਰੇਗੀ। ਮੈਂ ਦਿਲੋਂ ਚਾਹੁੰਦਾ ਹਾਂ ਕਿ ਕੁਲਦੀਪ ਯਾਦਵ ਇਹ ਮੈਚ ਖੇਡੇ, ਪਰ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸ ਮੈਚ ਲਈ ਚੁਣਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਦੋਂ ਵਨਡੇ ਵਿਸ਼ਵ ਕੱਪ 2023 ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਤਾਂ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ ਸਨ। ਕੁਲਦੀਪ ਯਾਦਵ ਨੇ ਦੋ ਮਹੱਤਵਪੂਰਨ ਵਿਕਟਾਂ ਲਈਆਂ ਸਨ, ਜੋ ਸਾਊਦ ਸ਼ਕੀ ਅਤੇ ਇਫਤਿਖਾਰ ਅਹਿਮਦ ਦੀਆਂ ਸਨ, ਜਿਸ ਦੇ ਆਧਾਰ ‘ਤੇ ਭਾਰਤੀ ਟੀਮ ਨੇ ਪਾਕਿਸਤਾਨ ਨੂੰ 191 ਦੌੜਾਂ ‘ਤੇ ਰੋਕ ਦਿੱਤਾ। ਇਸ ਮੈਚ ‘ਚ ਕੁਲਦੀਪ ਨੇ 10 ਓਵਰਾਂ ‘ਚ ਸਿਰਫ 35 ਦੌੜਾਂ ਦਿੱਤੀਆਂ। ਇਸ ਦੇ ਨਾਲ ਹੀ ਕੁਲਦੀਪ ਯਾਦਵ ਅਜੇ ਵੀ ਸ਼ਾਨਦਾਰ ਫੋਰਮ ‘ਚ ਹੈ। ਉਸ ਨੇ IPL 2024 ਵਿਚ ਕੁੱਲ 11 ਮੈਚ ਖੇਡੇ ਅਤੇ ਦਿੱਲੀ ਕੈਪੀਟਲਜ਼ ਲਈ 16 ਵਿਕਟਾਂ ਲਈਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।