6 ਜੂਨ (ਪੰਜਾਬੀ ਖਬਰਨਾਮਾ):ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਸੰਗਰਾਂਦ’ ਦਾ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਪ੍ਰਭਾਵੀ ਹਿੱਸਾ ਰਹੇ ਹਨ ਇੰਦਰਪਾਲ ਸਿੰਘ ਅਤੇ ਗੈਵੀ ਚਾਹਲ, ਜੋ ਆਪਣੇ ਇੱਕ ਹੋਰ ਅਤੇ ਨਵੇਂ ਸਿਨੇਮਾ ਪ੍ਰੋਜੈਕਟ ਲਈ ਮੁੜ ਇਕੱਠੇ ਹੋਏ ਹਨ, ਜਿਸ ਦਾ ਰਸਮੀ ਐਲਾਨ ਉਨ੍ਹਾਂ ਵੱਲੋਂ ਜਲਦ ਹੀ ਕੀਤਾ ਜਾਵੇਗਾ।
ਅਰਥ ਭਰਪੂਰ ਵਿਸ਼ੇ-ਸਾਰ ਸਾਹਮਣੇ ਲਿਆਂਦੀ ਗਈ ਉਕਤ ਫਿਲਮ ਨੂੰ ਬਿਹਤਰੀਨ ਸੈਟਅੱਪ ਅਧੀਨ ਬਣਾਇਆ ਗਿਆ ਸੀ, ਜੋ ਟਿਕਟ ਖਿੜਕੀ ਉਤੇ ਹਾਲਾਂਕਿ ਆਸ ਅਨੁਸਾਰ ਸਫਲਤਾ ਹਾਸਿਲ ਨਹੀਂ ਕਰ ਪਾਈ, ਪਰ ਦੇਸ-ਵਿਦੇਸ਼ ਦੇ ਸਿਨੇਮਾ ਗਲਿਆਰਿਆਂ ਵਿੱਚ ਚੋਖੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ, ਜਿਸ ਨਾਲ ਉਤਸ਼ਾਹਿਤ ਹੋਈ ਇਹ ਨਿਰਦੇਸ਼ਕ ਅਤੇ ਅਦਾਕਾਰੀ ਇੱਕ ਵਾਰ ਫਿਰ ਨਿਵੇਕਲਾ ਸਿਨੇਮਾ ਉੱਦਮ ਕਰਨ ਲਈ ਯਤਨਸ਼ੀਲ ਹੋ ਚੁੱਕੀ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਇਸ ਪ੍ਰਤਿਭਾਵਾਨ ਲੇਖਕ ਵੱਲੋਂ ਲਿਖੀਆਂ ਕੁਝ ਵੱਡੀਆਂ ਪੰਜਾਬੀ ਫਿਲਮਾਂ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹਨ, ਜਿੰਨ੍ਹਾਂ ਵਿੱਚ ਗਿੱਪੀ ਗਰੇਵਾਲ ਦੀ ‘ਸਿੰਘ ਵਰਸਿਜ਼ ਕੌਰ 2’ ਵੀ ਸ਼ੁਮਾਰ ਹੈ।