5 ਜੂਨ (ਪੰਜਾਬੀ ਖਬਰਨਾਮਾ):ਸੂਬੇ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਨੂੰ ਸਭ ਤੋਂ ਵੱਡੀ ਪਾਰਟੀ ਵਜੋਂ ਦਰਜ ਕੀਤਾ ਜਾਪਦਾ ਹੈ। ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਇਕੱਲਿਆਂ ਹੀ ਚੋਣਾਂ ਲੜੀਆਂ ਹਨ। ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ 3 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ ਹੈ ਜਦਕਿ ਭਾਜਪਾ ਨੂੰ ਸੂਬੇ ‘ਚ ਇਕ ਵੀ ਸੀਟ ਨਹੀਂ ਮਿਲੀ।

ਦੱਸ ਦੇਈਏ ਕਿ ਕਾਂਗਰਸ ਨੇ ਅੰਮ੍ਰਿਤਸਰ, ਜਲੰਧਰ, ਫਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਪਟਿਆਲਾ, ਲੁਧਿਆਣਾ ਅਤੇ ਗੁਰਦਾਸਪੁਰ ਤੋਂ ਜਿੱਤ ਹਾਸਲ ਕੀਤੀ ਹੈ। ਜਦੋਂਕਿ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਸੰਗਰੂਰ ਤੋਂ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ ਦੀ ਸੀਟ ਨਾਲ ਸਬਰ ਕਰਨਾ ਜਦਕਿ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਹਾਲਾਂਕਿ ਪਟਿਆਲਾ, ਫਿਰੋਜ਼ਪੁਰ ਅਤੇ ਲੁਧਿਆਣਾ ਵਿਚ ਭਾਜਪਾ ਨੇ ਕੜੀ ਟੱਕਰ ਦਿੱਤੀ। ਇਥੋਂ ਭਾਜਪਾ ਉਮੀਦਵਾਰਾਂ ਨੇ ਕਾਉਂਟਿੰਗ ਦੇ ਕਈ ਗੇੜਾਂ ਵਿਚ ਬੜਤ ਹਾਸਲ ਕੀਤੀ ਸੀ।

ਸਭ ਤੋਂ ਵੱਧ ਹੈਰਾਨ ਕੀਤਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਨੇ। ਇਥੋਂ 2 ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਨੇ ਜੇਲ੍ਹ ਚ ਬੈਠੇ ਹੀ 197120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਤ ਦਿੱਤੀ। ਖਡੂਰ ਸਾਹਿਬ ਤੋਂ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਤੀਜੇ ਨੰਬਰ ਤੇ ਰਹੇ, ਉਨ੍ਹਾਂ ਨੂੰ ਸਿਰਫ 194836 ਵੋਟਾਂ ਪਈਆਂ।

ਸੂਬੇ ਵਿਚ ਸੱਤਾ ਧਿਰ ਆਮ ਆਦਮੀ ਪਾਰਟੀ ਦੇ 4 ਮੰਤਰੀ ਬੁਰੀ ਤਰ੍ਹਾਂ ਹਾਰੇ। ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ ਕਾਂਗਰਸ ਦੇ ਗੁਰਜੀਤ ਔਜਲਾ ਤੋਂ 40301 ਵੋਟਾਂ ਨਾਲ ਹਾਰੇ। ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਤੋਂ 49656 ਵੋਟਾਂ ਨਾਲ ਪੱਛੜੇ। ਹਰਸਿਮਰਤ ਬਾਦਲ ਨੂੰ 376558 ਵੋਟਾਂ ਪਈਆਂ ਜਦਕਿ ਖੁੱਡੀਆਂ ਨੂੰ 326902 ਵੋਟਾਂ।

ਹਾਲਾਂਕਿ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਦੀ ਹਾਰ ਦਾ ਫਰਕ ਮਹਿਜ਼ 14831 ਵੋਟਾਂ ਦਾ ਰਿਹਾ। ਇਥੋਂ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕੀਤੀ। ਲਾਲਜੀਤ ਭੁੱਲਰ ਖਡੂਰ ਸਾਹਿਬ ਤੋਂ ਵੱਡੇ ਮਾਰਜਨ ਨਾਲ ਪੱਛੜੇ। ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ 197120 ਵੋਟਾਂ ਨਾਲ ਹਰਾਇਆ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 13 ਵਿੱਚੋਂ 8 ਸੀਟਾਂ ਜਿੱਤੀਆਂ ਸਨ ਅਤੇ ਅਕਾਲੀ ਦਲ ਨੇ ਉਸ ਸਮੇਂ ਦੌਰਾਨ 2 ਸੀਟਾਂ ਜਿੱਤੀਆਂ ਸਨ। ਨਾਲ ਹੀ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।